ਅੰਮ੍ਰਿਤਸਰ: ਲੋਕਾਂ ਨੂੰ ਵਿਦੇਸ਼ ਭੇਜਣ ਦਾ ਕਹਿ ਕੇ ਠੱਗੀ ਮਾਰਨ ਵਾਲੇ ਨਕਲੀ ਟ੍ਰੈਵਲ ਏਜੰਟ ਨੂੰ ਸ਼ਹਿਰ ਦੀ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਹੁਣ ਤੱਕ ਕਈ ਲੋਕਾਂ ਨੂੰ ਠੱਗ ਚੁੱਕਾ ਹੈ ਤੇ ਹੁਣ ਤੱਕ ਲੋਕਾਂ ਤੋਂ 1.45 ਕਰੋੜ ਰੁਪਏ ਦੀ ਠੱਗੀ ਕਰ ਚੁੱਕਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿਹਾਤੀ ਪੁਲਿਸ ਦੇ ਐਸਪੀਡੀ ਗੌਰਵ ਤੁਰ੍ਹਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਸਲਪ੍ਰਤੀ ਸਿੰਘ ਵਾਸੀ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਦੇ ਵਸਨੀਕ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹੁਣ ਤੱਕ ਕੋਈ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਕਰਦਾ ਸੀ। ਮੁਲਜ਼ਮ ਕੋਲੋਂ ਇੱਕ ਫੋਟੋ ਐਲਬਮ ਬਰਾਮਦ ਹੋਈ ਹੈ। ਇਸ ਐਲਬਮ 'ਚ ਵੱਖ-ਵੱਖ ਦੇਸ਼ਾਂ ਦੀਆਂ ਤਸਵੀਰਾਂ ਤੇ ਸਾਈਟਾਂ ਸਨ। ਇਨ੍ਹਾਂ ਤਸਵੀਰਾਂ ਨੂੰ ਵਿਖਾ ਕੇ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਲਚ ਦਿੰਦਾ ਸੀ। ਉਸ ਮਗਰੋਂ ਉਨ੍ਹਾਂ ਕੋਲੋਂ ਲੱਖਾਂ ਰੁਪਏ ਠੱਗ ਲੈਂਦਾ ਸੀ।