ਅੰਮ੍ਰਿਤਸਰ: ਸਥਾਨਕ ਸਿਵਲ ਹਸਪਤਾਲ 'ਚ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ 'ਚੋਂ ਇੱਕ ਅਣਪਛਾਤੀ ਮਹਿਲਾ 8 ਦਿਨ ਦੇ ਬੱਚੇ ਨੂੰ ਲੈ ਕੇ ਫ਼ਰਾਰ ਹੋ ਗਈ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਐਮਓ ਅਰੁਣ ਕੁਮਾਰ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਇੱਕ ਮਹਿਲਾ ਪੀੜਤ ਪਰਿਵਾਰ ਨਾਲ ਸੀ। ਉਨ੍ਹਾਂ ਦੱਸਿਆ ਕਿ ਉਹ ਮਹਿਲਾ ਆਪ ਨੂੰ ਬੀਮਾ ਕੰਪਨੀ ਦੀ ਮੁਲਾਜ਼ਮ ਦੱਸਦੀ ਸੀ। ਪੀੜਤ ਪਰਿਵਾਰ ਨੂੰ ਆਰਥਿਕ ਮਦਦ ਦਾ ਲਾਲਚ ਦੇ ਕੇ ਉਹ ਬੱਚੇ ਦੀ ਦਾਦੀ ਨੂੰ ਬਾਹਰ ਫ਼ੋਟੋ ਖਿਚਾਉਣ ਲੈ ਗਈ,ਜਿਸ ਦੌਰਾਨ ਉਸ ਨੇ ਚਲਾਕੀ ਨਾਲ ਆਪਣੇ ਸਾਥੀ ਦੀ ਮਦਦ ਨਾਲ ਬੱਚੇ ਨੂੰ ਲੈ ਕੇ ਫ਼ਰਾਰ ਹੋ ਗਈ।