ਅੰਮ੍ਰਿਤਸਰ: ਪਿੰਡ ਕੋਟਲਾ ਡੂੰਮ ਨੇੜੇ ਰਾਮਤੀਰਥ ਵਿਖੇ ਤੇਜ਼ ਤੁਫ਼ਾਨ ਅਤੇ ਭਾਰੀ ਮੀਂਹ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਖੇਤਾਂ 'ਚ ਝੋਨਾ ਲਗਵਾ ਰਿਹਾ ਬਲਵਿੰਦਰ ਸਿੰਘ ਤੇਜ਼ ਮੀਂਹ 'ਤੇ ਝਖੜ ਆਉਣ ਕਰਕੇ ਆਪਣੇ ਪਰਵਾਸੀ ਮਜ਼ਦੂਰਾਂ ਸਮੇਤ ਮੋਟਰ ਵਾਲੇ ਕਮਰੇ ਵਿੱਚ ਆ ਖੜ੍ਹਾ ਹੋਇਆ। ਭਾਰੀ ਮੀਂਹ ਕਾਰਨ ਕੁਝ ਦੇਰ ਬਾਅਦ ਹੀ ਮੋਟਰ ਦੇ ਨੇੜੇ ਲੱਗੇ ਦਰੱਖਤ ਟੁੱਟ ਕੇ ਕੋਠੇ 'ਤੇ ਜਾ ਡਿੱਗੇ, ਜਿਸ ਕਾਰਨ ਮੋਟਰ ਤੇ ਪਾਇਆ ਲੈਂਟਰ ਡਿੱਗ ਪਿਆ। ਇਸ ਦੌਰਾਨ ਦੋ ਪਰਵਾਸੀ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਨ੍ਹਾ ਦੇ 5 ਸਾਥੀ ਤੇ ਕਿਸਾਨ ਬਲਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਹਨ।
ਅੰਮ੍ਰਿਤਸਰ: ਤੇਜ਼ ਹਨੇਰੀ ਤੇ ਮੀਂਹ ਕਾਰਨ ਡਿੱਗੀ ਛੱਤ, 2 ਦੀ ਮੌਤ 6 ਗੰਭੀਰ ਜ਼ਖ਼ਮੀ - Amritsar
ਅੰਮ੍ਰਿਤਸਰ ਵਿੱਖੇ ਰਾਜਾਸਾਂਸੀ ਦੇ ਪਿੰਡ ਕੋਟਲਾ 'ਚ ਤੇਜ਼ ਹਨੇਰੀ ਤੇ ਮੀਂਹ ਨਾਲ ਇੱਕ ਘਰ ਦੀ ਛੱਤ ਡਿਗਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ। ਜਦ ਕਿ ਇਸ ਹਾਦਸੇ 'ਚ 6 ਲੋਕ ਗੰਭੀਰ ਜ਼ਖ਼ਮੀ ਹੋਏ ਹਨ।
ਫੋਟੋ
ਬਜਟ 2019 'ਚ ਰੇਲਵੇ ਨੂੰ ਮਿਲੀਆਂ ਕੀ-ਕੀ ਸੌਗਾਤਾਂ
ਮੌਕੇ ਤੇ ਪੁੱਜੀ ਪੁਲਿਸ ਨੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਗੁਰੂ ਨਾਨਕ ਹਸਪਤਾਲ ਪਹੁੰਚਾਇਆ। ਇਸ ਮੌਕੇ ਪੁੱਜੇ ਸਰਪੰਚ ਨਿਸ਼ਾਨ ਸਿੰਘ ਕੋਟਲਾ ਅਤੇ ਕਿਸਾਨ ਆਗੂ ਸਕੱਤਰ ਸਿੰਘ ਕੋਟਲਾ ਨੇ ਦੱਸਿਆ ਕਿ ਮ੍ਰਿਤਕ ਅਤੇ ਜ਼ਖ਼ਮੀਆਂ ਨੂੰ ਕੱਢਣ ਲਈ ਭਾਰੀ ਜੱਦੋ ਜਹਿਦ ਕਰਨੀ ਪਈ ਹੈ। ਘਟਨਾ ਸਥਾਨ 'ਤੇ ਪੁੱਜੇ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਅਜਨਾਲਾ, ਐੱਸ.ਐੱਚ.ਓ. ਰਾਜਾਸਾਂਸੀ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।