ਅੰਮ੍ਰਿਤਸਰ: ਬਸ ਸਟੈਂਡ ਚੌਕੀ ਨੇੜੇ ਇੱਕ ਅਸ਼ੋਕਾ ਢਾਬੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਦੀ ਮੌਤ ਹੋ ਗਈ। ਮ੍ਰਿਤਕ ਢਾਬੇ ਦੇ ਉਪਰ ਬਣੇ ਕਮਰੇ ਵਿੱਚ ਹੀ ਰਹਿੰਦਾ ਸੀ ਜੋ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ। ਉਥੇ ਹੀ ਢਾਬੇ ਦੇ ਮਾਲਿਕਾਂ ਅਸ਼ੋਕ ਕੁਮਾਰ ਅਤੇ ਨੰਦ ਕਿਸ਼ੌਰ ਭਨੋਟ ਦਾ ਕਹਿਣਾ ਹੈ ਕਿ ਇਹ ਕਰਮਚਾਰੀ ਸਾਡੇ ਕੋਲ ਲੌਕਡਾਊਨ ਤੋਂ ਪਹਿਲਾਂ ਦਾ ਕੰਮ ਕਰਨ ਆਇਆ ਸੀ ਅਤੇ ਯੂਪੀ ਦਾ ਰਹਿਣ ਵਾਲਾ ਸੀ। ਉਹਨਾਂ ਦੱਸਿਆ ਕਿ ਇਸਦੀ ਚਾਰ ਵਜੇ ਮੌਤ ਹੋ ਗਈ ਹੈ।
ਇਹ ਵੀ ਪੜੋ: Gangster jaipal bhullar ਦਾ ਪਰਿਵਾਰ ਕਰੇਗਾ ਹੁਣ ਸੁਪਰੀਮ ਕੋਰਟ ਦਾ ਰੁਖ਼