ਅੰਮ੍ਰਿਤਸਰ:ਜ਼ਿਲ੍ਹੇ ਦੇ ਨਰਾਇਣਗੜ੍ਹ ਇਲਾਕੇ ਵਿੱਚ ਰਹਿਣ ਵਾਲੇ ਗੁਰਦੁਆਰੇ ਦੇ ਇੱਕ ਸੇਵਾਦਾਰ ਨੂੰ 9 ਲੱਖ 33ਹਜ਼ਾਰ ਰੁਪਏ ਬਿਜਲੀ ਦਾ ਬਿੱਲ ਭੇਜਿਆ ਗਿਆ ਹੈ। ਕਈ ਦਿਨਾਂ ਤੱਕ ਕਈ ਵਾਰ ਪਾਵਰਕਾਮ ਦਫ਼ਤਰ ਦੇ ਚੱਕਰ ਲਗਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ।
ਪੀੜਤ ਵਿਅਕਤੀ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੇ ਪਿਤਾ ਬਾਜ ਸਿੰਘ ਦੋਵੇਂ ਇੱਕਠੇ ਰਹਿੰਦੇ ਹਨ। ਮਨਦੀਪ ਸਿੰਘ ਇੱਕ ਗੁਰੂਦੁਆਰੇ ਵਿੱਚ ਸੇਵਾਦਾਰ ਹੈ। ਉਹ ਦੋਵੇਂ ਜਿਆਦਾਤਰ ਗੁਰੂਦੁਆਰੇ ਵਿੱਚ ਹੀ ਰਹਿੰਦੇ ਹਨ ਅਤੇ ਸਾਰਾ ਦਿਨ ਸੇਵਾ ਕਰਨ ਮਗਰੋਂ ਰਾਤ ਵੇਲੇ ਹੀ ਘਰ ਆਉਂਦੇ ਹਨ। ਉਨ੍ਹਾਂ ਦੇ ਘਰ ਵਿੱਚ ਟਿਊਬ ਅਤੇ ਦੋ ਪੱਖੇ ਹਨ ਅਤੇ ਉਨ੍ਹਾਂ ਕੋਲ ਇਲੈਕਟ੍ਰੌਨਕ ਦਾ ਬਹੁਤਾ ਸਮਾਨ ਵੀ ਨਹੀਂ ਹੈ।
ਪਾਵਰਕਾਮ ਵੱਲੋਂ ਗੁਰਦਆਰੇ ਦੇ ਸੇਵਾਦਾਰ ਨੂੰ ਭੇਜਿਆ ਗਿਆ 9 ਲੱਖ ਤੋਂ ਵੱਧ ਦਾ ਬਿਲ ਇਸ ਵਾਰ ਪਾਵਰਕਾਮ ਵੱਲੋਂ ਉਨ੍ਹਾਂ ਨੂੰ ਦੋ ਮਹੀਨੇ ਦਾ ਬਿੱਲ 9 ਲੱਖ 33ਹਜ਼ਾਰ ਰੁਪਏ ਭੇਜਿਆ ਗਿਆ ਹੈ। ਜਦੋਂ ਉਨ੍ਹਾਂ ਨੂੰ ਇਹ ਬਿੱਲ ਮਿਲਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਮਨਦੀਪ ਨੇ ਦੱਸਿਆ ਕਿ ਉਸ ਦੇ ਪਿਤਾ ਪਹਿਲਾਂ ਤੋਂ ਹੀ ਦਿਲ ਦੇ ਮਰੀਜ਼ ਹਨ ਅਤੇ ਬਿੱਲ ਦੀ ਇਨ੍ਹੀ ਵੱਡੀ ਰਕਮ ਦਾ ਪਤਾ ਲੱਗਣ ਤੇ ਉਹ ਹੋਰ ਪਰੇਸ਼ਾਨ ਹੋ ਗਏ ਹਨ।
ਮਨਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਬਿੱਲ ਨੂੰ ਠੀਕ ਕਰਵਾਉਣ ਲਈ ਕਈ ਵਾਰ ਪਾਵਰਕਾਮ ਦਫ਼ਤਰ ਦੇ ਚੱਕਰ ਲਗਾ ਚੁੱਕਾ ਹੈ ਪਰ ਕੋਈ ਵੀ ਅਧਿਕਾਰੀ ਉਸ ਦੀ ਗ਼ੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।