ਅੰਮ੍ਰਿਤਸਰ:-ਹਰ ਸਾਲ ਹੀ ਚੜਦੇ ਜੂਨ ਦੇ ਮਹੀਨੇ ਨੂੰ ਖਾਸ ਕਰਕੇ 1 ਜੂਨ ਤੋਂ 6 ਜੂਨ ਤਕ ਸਾਰੀ ਹੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਹੁੰਦੇ ਹਨ ਕਿਉਂ ਕੇ ਸਮੇਂ ਦੀਆਂ ਹਕੂਮਤਾਂ ਵਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਉਤੇ ਕੀਤੇ ਗਏ ਹਮਲੇ ਦੀ ਯਾਦ ਨੂੰ ਸਾਰੀ ਹੀ ਕੌਮ ਵੱਖ ਵੱਖ ਤਰੀਕਿਆਂ ਨਾਲ ਮਨਾਉਂਦੀ ਹੈ
6 ਜੂਨ ਨੂੰ ਸਾਰੀਆਂ ਹੀ ਜਥੇਬੰਦੀਆ ਸਿੱਖ ਸੰਗਤਾਂ ਅਕਾਲ ਤਖਤ ਸਾਹਿਬ ਇਕੱਠੇ ਹੋ ਕੇ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਅਰਦਾਸ ਕਰਦੀਆਂ ਹਨ ਪਰ ਹਰ ਸਾਲ ਸਰਕਾਰਾਂ ਵਲੋਂ ਕਿਸੇ ਨ ਕਿਸੇ ਤਰੀਕੇ ਪੰਥਕ ਸੇਵਾਦਾਰਾ ਨੂੰ ਰੋਕਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ । ਇਸ ਸਾਲ ਵੀ ਪੂਰੇ ਪੰਜਾਬ ਵਿਚ ਸਰਕਾਰਾਂ ਵਲੋਂ ਪੰਥਕ ਸੇਵਾਦਾਰਾਂ ਨੂੰ ਘਰਾਂ ਵਿਚ ਹੀ ਨਜਰਬੰਦ ਕੀਤਾ ਗਿਆ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਸੇਵਾਦਰ ਭਾਈ ਪਰਮਜੀਤ ਸਿੰਘ ਅਕਾਲੀ ਨੇ ਮੀਡੀਆ ਨੂੰ ਦੱਸਿਆ ਕਿ 5 ਜੂਨ ਦੀ ਸ੍ਹਾਮ ਨੂੰ ਹੀ ਉਨ੍ਹਾਂ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜਮ ਬਿਠਾ ਦਿਤੇ ਗਏ ਅਤੇ ਉਨ੍ਹਾਂ ਨੂੰ ਘਰ ਵਿੱਚ ਹੀ ਨਜਰਬੰਦ ਕਰ ਦਿਤਾ ਗਿਆ ਜੋ ਕੇ ਸਿੱਧਾ ਸਿਧਾਂ ਗੁਲਾਮੀ ਦਾ ਅਹਿਸਾਹ ਕਰਵਾਉਣਾ ਹੈ।