ਅੰਮ੍ਰਿਤਸਰ: ਏਅਰਪੋਰਟ ਰੋਡ 'ਤੇ ਸਥਿਤ ਮੀਰਾਂਕੋਟ ਦੇ ਨਜ਼ਦੀਕ ਇੱਟਾਂ ਨਾਲ ਭਰੀ ਤੇਜ਼ ਰਫ਼ਤਾਰ ਟਰਾਲੀ ਦੇ ਹੇਠਾ ਆਉਣ ਨਾਲ 14 ਸਾਲਾ ਮੁੰਡੇ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਦੇ ਬਾਅਦ ਤੋਂ ਹੀ ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤੇਜ਼ ਰਫ਼ਤਾਰ ਟਰਾਲੀ ਨੇ 14 ਸਾਲਾ ਬੱਚੇ ਨੂੰ ਦਰੜਿਆ, ਚਾਲਕ ਫ਼ਰਾਰ
ਅੰਮ੍ਰਿਤਸਰ ਦੇ ਮੀਰਾਂਕੋਟ ਇਲਾਕੇ 'ਚ ਤੇਜ਼ ਰਫ਼ਤਾਰ ਟਰਾਲੀ ਨੇ 14 ਸਾਲਾ ਮੁੰਡੇ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ 'ਚ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਸੜਕ 'ਤੇ ਜਾਮ ਲਾ ਦਿੱਤਾ। ਲੋਕ ਲਗਾਤਾਰ ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁੱਕ ਰਹੇ ਹਨ।
ਤੇਜ਼ ਰਫ਼ਤਾਰ ਟਰਾਲੀ
ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ 14 ਸਾਲਾ ਮੁੰਡਾ ਸੜਕ ਪਾਰ ਕਰ ਰਿਹਾ ਸੀ, ਇਸ ਦੌਰਾਨ ਤੇਜ਼ ਰਫ਼ਤਾਰ ਟਰਾਲੀ ਨੇ ਉਸ ਨੂੰ ਦਰੜਿਆ। ਲੋਕਾਂ ਮੁਤਾਬਕ ਸਾਰੀ ਗਲਤੀ ਟਰਾਲੀ ਵਾਲੇ ਦੀ ਸੀ, ਪੁਲਿਸ ਦੇ ਮੌਕੇ 'ਤੇ ਮੌਜੂਦ ਹੋਣ ਦੇ ਬਾਅਦ ਵੀ ਟਰਾਲੀ ਚਾਲਕ ਭੱਜ ਗਿਆ ਤੇ ਪੁਲਿਸ ਨੇ ਕੁਝ ਨਹੀਂ ਕੀਤਾ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਸੜਕ 'ਤੇ ਜਾਮ ਲਾ ਦਿੱਤਾ, ਜਿਸ ਤੋਂ ਬਾਅਦ ਟਰਾਲੀ 'ਚ ਪਈਆਂ ਇੱਟਾਂ ਨੂੰ ਸੜਕ ਤੇ ਸੁੱਟ ਕੇ ਰੋਸ਼ ਪ੍ਰਦਰਸ਼ਨ ਕੀਤਾ। ਲੋਕ ਲਗਾਤਾਰ ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁੱਕ ਰਹੇ ਹਨ।