ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ‘ਚ ਜਿਥੇ ਸੋਮਵਾਰ ਨੂੰ ਕੋਰੋਨਾ ਦੇ 340 ਨਵੇ ਮਰੀਜਾਂ ਦੀ ਪੁਸ਼ਟੀ ਹੋਈ ਹੈ, ਉਥੇ 13 ਦੀ ਮੌਤ ਹੋਣ ਸਬੰਧੀ ਸਿਹਤ ਵਿਭਾਗ ਵਲੋ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੋਰੋਨਾ ਦੇ 340 ਮਰੀਜਾਂ ਦੀ ਪੁਸ਼ਟੀ ਹੋਈ। ਇਸ ਦੇ ਨਾਲ ਇਥੇ ਕੁੱਲ ਕੋਰੋਨਾ ਮਰੀਜਾਂ ਦੀ ਗਿਣਤੀ 43174 ਹੋ ਗਈ ਹੈ, ਜਿੰਨਾ ਵਿੱਚੋ 37767 ਦੇ ਠੀਕ ਹੋਣ ਅਤੇ 13 ਸਮੇਤ 1357 ਦੀ ਮੌਤ ਹੋ ਜਾਣ ਕਰਕੇ ਇਥੇ ਇਸ ਸਮੇ 4050 ਐਕਟਿਵ ਮਰੀਜ ਹਨ। ਜਿੰਨਾ 13 ਦੀ ਮੌਤ ਹੋਈ ਹੈ
ਅੰਮ੍ਰਿਤਸਰ ‘ਚ ਕੋਰੋਨਾ ਕਾਰਨ 13 ਮੌਤਾਂ, 340 ਨਵੇਂ ਕੇਸ
ਗੁਰੂ ਨਗਰੀ ਅੰਮ੍ਰਿਤਸਰ ‘ਚ ਜਿਥੇ ਸੋਮਵਾਰ ਨੂੰ ਕੋਰੋਨਾ ਦੇ 340 ਨਵੇ ਮਰੀਜਾਂ ਦੀ ਪੁਸ਼ਟੀ ਹੋਈ ਹੈ, ਉਥੇ 13 ਦੀ ਮੌਤ ਹੋਣ ਸਬੰਧੀ ਸਿਹਤ ਵਿਭਾਗ ਵਲੋ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੋਰੋਨਾ ਦੇ 340 ਮਰੀਜਾਂ ਦੀ ਪੁਸ਼ਟੀ ਹੋਈ
ਮਰਨ ਵਾਲਿਆਂ ਵਿੱਚ 50 ਸਾਲਾ ਚਮਪਾ ਰਾਣੀ ਵਾਸੀ ਅਜਨਾਲਾ, 65 ਸਾਲਾ ਸੁਰਜੀਤ ਕੌਰ ਵਾਸੀ ਵੱਲਾ, 73 ਸਾਲਾ ਨਿਰਮਲ ਗੁਲਾਟੀ ਵਾਸੀ ਬਟਾਲਾ ਰੋਡ , 68 ਸਾਲਾ ਬਲਦੇਵ ਸਿੰਘ ਵਾਸੀ ਮਲਕ ਪੁਰ ਅਜਨਾਲਾ, 58 ਸਾਲਾ ਨਿਰਮਲ ਸਿੰਘ ਵਾਸੀ ਜਸਪਾਲ ਨਗਰ, 37 ਸਾਲਾ ਰਵੀ ਵਾਸੀ ਰਾਮ ਤੀਰਥ ਰੋਡ , 65 ਸਾਲਾ ਰਾਫਲ ਵਾਸੀ ਅੰਨਗੜ੍ਹ, 57 ਸਾਲਾ ਨੀਲਮ ਵਾਸੀ ਬ੍ਰਹਮਪੁਰੀ , 72 ਸਾਲਾ ਸਰਦਾਰੋ ਵਾਸੀ ਖਜਾਲਾ ਬਾਬਾ ਬਕਾਲਾ, 37 ਸਾਲਾ ਰਾਜ਼ ਕੁਮਾਰ ਵਾਸੀ ਈਸ਼ਵਰ ਨਗਰ, 71 ਸਾਲਾ ਸੰਤੋਸ਼ ਕੁਮਾਰੀ ਵਾਸੀ ਰਾਨੀ ਕਾ ਬਾਗ, 37 ਸਾਲਾ ਰਵਿੰਦਰ ਕੌਰ ਵਾਸੀ ਜਵਾਲਾ ਨਗਰ , 37 ਸਾਲਾ ਵਰੁਣ ਚੰਦੋਕ ਵਾਸੀ ਦਯਾਨੰਦ ਨਗਰ , ਦੇ ਨਾਮ ਸ਼ਾਮਿਲ ਹਨ