ਮੁੰਬਈ:ਗਲੋਬਲ ਸਟਾਕ ਐਕਸਚੇਂਜ ਵਿੱਚ ਕਮਜ਼ੋਰ ਰੁਖ ਅਤੇ ਅਮਰੀਕੀ ਕੇਂਦਰੀ ਬੈਂਕ ਵਲੋਂ ਮਹਿੰਗਾਈ ਉੱਤੇ ਕਾਬੂ ਪਾਉਣ ਲਈ ਦਰਾਂ ਵਧਾਉਣ ਦੇ ਸੰਕੇਤਾਂ ਨੇ ਨਿਵੇਸ਼ਕਾਂ ਦੀ ਧਾਰਨਾ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਕਾਰਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਘਰੇਲੂ ਸ਼ੇਅਰ ਬਾਜ਼ਾਰਾਂ (ਘਰੇਲੂ ਸਟਾਕ ਐਕਸਚੇਂਜ) ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਕਾਰਨ ਸੈਂਸੈਕਸ 530 ਅੰਕ ਡਿੱਗ (Sensex fell 530 points) ਗਿਆ। ਬੁੱਧਵਾਰ ਨੂੰ ਲਗਾਤਾਰ ਚਾਰ ਸੈਸ਼ਨਾਂ ਤੋਂ ਸਟਾਕ ਬਾਜ਼ਾਰਾਂ ਵਿੱਚ ਤੇਜ਼ੀ ਰੁਕ (Stock markets stalled) ਗਈ ਅਤੇ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 530.36 ਅੰਕ ਜਾਂ 0.88 ਫੀਸਦੀ ਡਿੱਗ ਕੇ 60,040.72 ਉੱਤੇ ਆ ਗਿਆ।
ਦੂਜੇ ਪਾਸੇ NSEਨਿਫਟੀ 150.75 ਅੰਕ ਡਿੱਗ ਕੇ 17,919.30 ਉੱਤੇ ਬੰਦ ਹੋਇਆ। ਇਸ ਦੌਰਾਨ ਰਿਲਾਇੰਸ ਇੰਡਸਟਰੀਜ਼ (Reliance Industries) ਸਮੇਤ 21 ਕੰਪਨੀਆਂ ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ ਵਿੱਚ ਡਿੱਗ ਗਏ।ਮਹਿੰਗਾਈ ਨਾਲ ਨਜਿੱਠਣ ਲਈ ਅਮਰੀਕੀ ਕੇਂਦਰੀ ਬੈਂਕ (American central bank) ਫੈਡਰਲ ਰਿਜ਼ਰਵ ਵੱਲੋਂ ਦਰਾਂ ਵਿੱਚ ਵਾਧੇ ਦੀਆਂ ਅਟਕਲਾਂ ਵਿਚਾਲੇ ਏਸ਼ੀਆਈ ਬਾਜ਼ਾਰ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ।ਦੂਜੇ ਪਾਸੇ ਮੰਗਲਵਾਰ ਨੂੰ ਅਮਰੀਕਾ ਅਤੇ ਯੂਰਪ ਦੇ ਬਾਜ਼ਾਰ ਵੀ ਗਿਰਾਵਟ ਨਾਲ ਬੰਦ ਹੋਏ। ਮੰਗਲਵਾਰ ਨੂੰ ਆਖਰੀ ਕਾਰੋਬਾਰੀ ਸੈਸ਼ਨ ਵਿੱਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 455.95 ਅੰਕ ਭਾਵ 0.76 ਫੀਸਦੀ ਦੇ ਵਾਧੇ ਨਾਲ 60,571.08 ਉੱਤੇ ਬੰਦ ਹੋਇਆ।