ਨਵੀਂ ਦਿੱਲੀ: ਦੇਸ਼ ਦੀ ਪ੍ਰਮੁੱਖ ਸਟੀਲ ਕੰਪਨੀ ਟਾਟਾ ਸਟੀਲ ਦੀਆਂ 7 ਸਹਾਇਕ ਕੰਪਨੀਆਂ ਨੂੰ ਆਪਣੇ ਨਾਲ ਰਲੇਵੇਂ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਮਿਲ ਗਈ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਦਿੱਤੀ ਗਈ। ਬਿਆਨ 'ਚ ਦੱਸਿਆ ਗਿਆ ਕਿ ਇਸ ਸਬੰਧ 'ਚ ਇਕ ਪ੍ਰਸਤਾਵ ਨੂੰ ਕੰਪਨੀ ਦੇ ਬੋਰਡ ਨੇ ਵੀਰਵਾਰ ਨੂੰ ਮਨਜ਼ੂਰੀ ਦਿੱਤੀ। ਟਾਟਾ ਸਟੀਲ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ "ਟਾਟਾ ਸਟੀਲ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਟਾਟਾ ਸਟੀਲ ਵਿੱਚ 7 ਸਹਾਇਕ ਕੰਪਨੀਆਂ ਦੇ ਪ੍ਰਸਤਾਵਿਤ ਰਲੇਵੇਂ ਦੀ ਯੋਜਨਾ 'ਤੇ ਵਿਚਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।"
ਇਹ ਸਹਾਇਕ ਕੰਪਨੀਆਂ ਹਨ 'ਟਾਟਾ ਸਟੀਲ ਲੌਂਗ ਪ੍ਰੋਡਕਟਸ ਲਿਮਿਟੇਡ (Tata Steel Long)', 'ਦਿ ਟਿਨਪਲੇਟ ਕੰਪਨੀ ਆਫ ਇੰਡੀਆ ਲਿਮਿਟੇਡ' (The Tinplate Company), 'ਟਾਟਾ ਮੈਟਾਲਿਕਸ ਲਿਮਿਟੇਡ' (Tata Metaliks ), 'ਦਿ ਇੰਡੀਅਨ ਸਟੀਲ ਐਂਡ ਵਾਇਰ ਪ੍ਰੋਡਕਟਸ ਲਿਮਿਟੇਡ' (TRF Limited), 'ਟਾਟਾ ਸਟੀਲ ਮਾਈਨਿੰਗ ਲਿਮਿਟੇਡ' (Indian Steel & Wire Products) ਅਤੇ 'ਐੱਸਐਂਡਟੀ ਮਾਈਨਿੰਗ ਕੰਪਨੀ ਲਿਮਿਟੇਡ' ( S&T Mining Company), ਟਾਟਾ ਸਟੀਲ ਮਾਈਨਿੰਗ (Tata Steel Mining)। 'ਟਾਟਾ ਸਟੀਲ ਦੀ 'ਟਾਟਾ ਸਟੀਲ ਲੌਂਗ ਪ੍ਰੋਡਕਟਸ ਲਿਮਟਿਡ' 'ਚ 74.91 ਫੀਸਦੀ ਹਿੱਸੇਦਾਰੀ ਹੈ।