ਮੁੰਬਈ: ਏਸ਼ੀਆਈ ਬਾਜ਼ਾਰਾਂ 'ਚ ਕਮਜ਼ੋਰ ਰੁਖ ਕਾਰਨ ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੋ ਦਿਨ ਬਾਜ਼ਾਰ 'ਚ ਤੇਜ਼ੀ ਰਹੀ ਸੀ। ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ ਕਾਰਨ ਸੈਂਸੈਕਸ ਅਤੇ ਨਿਫਟੀ 'ਚ ਵੀ ਗਿਰਾਵਟ ਆਈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 418.07 ਅੰਕ ਡਿੱਗ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 418.07 ਅੰਕ ਡਿੱਗ ਕੇ 52,114 'ਤੇ ਆ ਗਿਆ ਜਦਕਿ ਨਿਫਟੀ 131.1 ਅੰਕ ਡਿੱਗ ਕੇ 15,507.70 'ਤੇ ਬੰਦ ਹੋਇਆ ਸੀ।
ਬਜਾਜ ਫਿਨਸਰਵ, ਟਾਟਾ ਸਟੀਲ, ਬਜਾਜ ਫਾਈਨਾਂਸ, ਐਕਸਿਸ ਬੈਂਕ, ਇੰਡਸਇੰਡ ਬੈਂਕ, ਟੇਕ ਮਹਿੰਦਰਾ ਅਤੇ ਭਾਰਤੀ ਏਅਰਟੈੱਲ ਸੈਂਸੈਕਸ 'ਤੇ ਸਭ ਤੋਂ ਜ਼ਿਆਦਾ ਘਾਟੇ 'ਚ ਰਹੇ ਸੀ। ਦੂਜੇ ਪਾਸੇ ਡਾਕਟਰ ਰੈੱਡੀਜ਼ ਲੈਬਾਰਟਰੀਜ਼, ਮਾਰੂਤੀ ਸੁਜ਼ੂਕੀ ਇੰਡੀਆ ਅਤੇ ਹਿੰਦੁਸਤਾਨ ਯੂਨੀਲੀਵਰ ਮੁਨਾਫੇ ਵਿੱਚ ਕਾਰੋਬਾਰ ਕਰ ਰਹੇ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 934.23 ਅੰਕ ਜਾਂ 1.81 ਫੀਸਦੀ ਦੇ ਵਾਧੇ ਨਾਲ 52,532.07 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 288.65 ਅੰਕ ਜਾਂ 1.88 ਫੀਸਦੀ ਦੇ ਵਾਧੇ ਨਾਲ 15,638.80 'ਤੇ ਬੰਦ ਹੋਇਆ ਸੀ।