ਹੈਦਰਾਬਾਦ:ਕਮਜੋਰ ਗਲੋਬਲ ਬਾਜਾਰ ਦੇ ਅਸਰ ਦੇ ਚੱਲਦੇ ਅੱਜ ਇੱਕ ਵਾਰ ਫਿਰ ਹਫਤੇ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਹੈ। ਬੀਐਸਈ ਸੈਂਸੈਕਸ 300 ਅੰਕ ਡਿੱਗ ਕੇ 56,740 'ਤੇ ਰਿਹਾ, ਜਦੋਂ ਕਿ ਐਨਐਸਈ ਨਿਫਟੀ 17,000 ਅੰਕ ਟਿਕਣ ਦੀ ਕੋਸ਼ੀਸ ਕਰ ਰਿਹਾ ਹੈ। ਬਾਜਾਰ ਵਿੱਚ ਲਗਾਤਾਰ ਗਿਰਾਵਟ ਦਾ ਦੋਰ ਜਾਰੀ ਹੈ। ਬੀਐਸਈ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਬੈਂਚਮਾਰਕ ਤੋਂ ਘੱਟ ਪ੍ਰਦਰਸ਼ਨ ਕਰ ਰਹੇ ਹਨ।
ਖੇਤਰੀ ਤੌਰ 'ਤੇ ਵੇਖਿਆ ਜਾਵੇ ਤਾਂ ਨਿਫਟੀ ਆਟੋ, ਆਈ.ਟੀ., ਵਿੱਤੀ ਅਤੇ ਧਾਤੂ ਸਭ ਤੋਂ ਵੱਧ ਡਿੱਗਣ ਵਾਲੇ ਸ਼ੇਅਰਾਂ ਵਿੱਚੋਂ ਹਨ, ਜਿਨ੍ਹਾਂ ਵਿੱਚ 1 ਫੀਸਦੀ ਤੱਕ ਗਿਰਾਵਟ ਦਿਖ ਰਹੀ ਹੈ। ਨਿਵੇਸ਼ਕਾਂ ਦੀ ਇਸ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।