ਨਵੀਂ ਦਿੱਲੀ: IMF-ਵਿਸ਼ਵ ਬੈਂਕ ਦੀ ਬੈਠਕ 11 ਤੋਂ 15 ਅਕਤੂਬਰ ਦਰਮਿਆਨ ਹੋਣ ਵਾਲੀ ਹੈ। ਇਸ ਮੀਟਿੰਗ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿਸ਼ਵ ਬੈਂਕ ਸਮੂਹ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੀਆਂ ਸਾਲਾਨਾ ਮੀਟਿੰਗਾਂ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਣਗੇ। ਜੀ-20 ਬੈਠਕਾਂ ਅਤੇ ਇੰਡੋਨੇਸ਼ੀਆ, ਮੋਰੋਕੋ, ਬ੍ਰਾਜ਼ੀਲ, ਸਵਿਟਜ਼ਰਲੈਂਡ, ਜਰਮਨੀ ਅਤੇ ਫਰਾਂਸ ਦੇ ਨਾਲ ਨਿਵੇਸ਼ਕ ਅਤੇ ਦੁਵੱਲੀ ਅਤੇ ਹੋਰ ਸੰਬੰਧਿਤ ਬੈਠਕਾਂ ਵਿੱਚ ਵੀ ਹਿੱਸਾ ਲੈਣਗੇ। ਇਹ ਮੀਟਿੰਗ 11 ਤੋਂ 15 ਅਕਤੂਬਰ ਦਰਮਿਆਨ ਮਾਰਾਕੇਸ਼, ਮੋਰੋਕੋ ਵਿੱਚ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਇਸ ਸਾਲਾਨਾ ਬੈਠਕ 'ਚ ਦੁਨੀਆ ਭਰ ਦੇ ਵਿੱਤ ਮੰਤਰੀ ਅਤੇ ਕੇਂਦਰੀ ਬੈਂਕਰ ਹਿੱਸਾ ਲੈਣਗੇ। ਇਸ ਬੈਠਕ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਗਲੋਬਲ ਸੋਵਰੇਨ ਕਾਨਫਰੰਸ 'ਚ ਹਿੱਸਾ ਲੈਣਗੇ, ਜਿੱਥੇ ਕਰਜ਼ੇ ਦੇ ਪੁਨਰਗਠਨ 'ਤੇ ਹੋਈ ਪ੍ਰਗਤੀ 'ਤੇ ਚਰਚਾ ਕੀਤੀ ਜਾਵੇਗੀ। ਇਸ ਬੈਠਕ 'ਚ ਵਿੱਤ ਮੰਤਰੀ IMF-ਵਿਸ਼ਵ ਬੈਂਕ ਦੀ ਸਾਲਾਨਾ ਬੈਠਕ ਅਤੇ G20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਚੌਥੀ ਬੈਠਕ 'ਚ ਹਿੱਸਾ ਲੈਣਗੇ।
- DAP fertilizer Black Market: ਡੀਏਪੀ ਖਾਦ ਦੀ ਕਾਲ਼ਾ ਬਜ਼ਾਰੀ ਨੂੰ ਰੋਕਣ ਲਈ ਸਰਕਾਰ ਦਾ ਸਖ਼ਤ ਫੈਸਲਾ, ਹੁਣ 80 ਫੀਸਦ ਸਹਿਕਾਰੀ ਸਭਾ ਵੇਚੇਗੀ ਖਾਦ, ਕਿਸਾਨਾਂ ਨੇ ਦੱਸਿਆ ਡਰਾਮੇਬਾਜ਼ੀ
- Israel-Hamas Conflict: ਹਮਾਸ ਨਾਲ ਜੰਗ ਤੋਂ ਪਹਿਲਾਂ ਇਜ਼ਰਾਈਲੀ ਜੋੜੇ ਨੇ ਕਰਵਾਇਆ ਵਿਆਹ, ਵਿਆਹ ਮਗਰੋਂ ਜੰਗ ਲਈ ਜੋੜਾ ਹੋਇਆ ਰਵਾਨਾ
- Karnatakas 40 people safe in Israel: ਕਰਨਾਟਕ ਦੇ 40 ਤੋਂ ਵੱਧ ਲੋਕ ਇਜ਼ਰਾਈਲ 'ਚ ਹਨ ਸੁਰੱਖਿਅਤ, ਪਰਿਵਾਰਕ ਮੈਂਬਰਾਂ ਨਾਲ ਭਾਰਤ 'ਚ ਹੋਈ ਗੱਲਬਾਤ