ਨਵੀਂ ਦਿੱਲੀ:ਭਾਰਤ ਦੇ ਲੋਕਾਂ 'ਚ ਵਿਦੇਸ਼ ਘੁੰਮਣ ਦਾ ਕ੍ਰੇਜ਼ ਹੈ। ਜ਼ਿਆਦਾਤਰ ਭਾਰਤੀ ਵਿਦੇਸ਼ਾਂ 'ਚ ਛੁੱਟੀਆਂ ਬਿਤਾਉਣ ਨੂੰ ਤਰਜੀਹ ਦੇ ਰਹੇ ਹਨ। ਇਸ ਦੇ ਲਈ ਉਹ ਫਾਲਤੂ ਖਰਚ ਕਰ ਰਹੇ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਭਾਰਤੀਆਂ ਨੇ ਵਿਦੇਸ਼ ਯਾਤਰਾ 'ਤੇ 12.51 ਬਿਲੀਅਨ ਡਾਲਰ ਖਰਚ ਕੀਤੇ ਹਨ। ਜਿਸ ਦੀ ਕੀਮਤ ਭਾਰਤੀ ਰੁਪਏ ਦੇ ਹਿਸਾਬ ਨਾਲ ਵੇਖੀ ਜਾਵੇ ਤਾਂ 1200 ਕਰੋੜ ਰੁਪਏ ਤੋਂ ਵੱਧ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ 104 ਫੀਸਦੀ ਦਾ ਵਾਧਾ ਹੋਇਆ ਹੈ।
ਵਿੱਤੀ ਸਾਲ 2022 ਵਿੱਚ ਫਰਵਰੀ ਤੋਂ ਅਪ੍ਰੈਲ ਤੱਕ ਭਾਰਤੀਆਂ ਨੇ ਵਿਦੇਸ਼ ਯਾਤਰਾ ਦੌਰਾਨ ਇੰਨੇ ਡਾਲਰ ਕੀਤੇ ਸੀ ਖ਼ਰਚ:ਆਰਬੀਆਈ ਦੀ ਲਿਬਰਲਾਈਜ਼ਡ ਰੈਮੀਟੈਂਸ ਸਕੀਮ (ਐਲਆਰਐਸ) ਦੀ ਰਿਪੋਰਟ ਦੇ ਅਨੁਸਾਰ, ਵਿੱਤੀ ਸਾਲ 2022 ਵਿੱਚ ਫਰਵਰੀ ਤੋਂ ਅਪ੍ਰੈਲ ਤੱਕ ਭਾਰਤੀਆਂ ਨੇ ਵਿਦੇਸ਼ ਯਾਤਰਾ ਦੌਰਾਨ 6.13 ਬਿਲੀਅਨ ਡਾਲਰ (ਭਾਰਤੀ ਮੁਦਰਾ ਦੇ ਅਨੁਸਾਰ 600 ਕਰੋੜ ਤੋਂ ਵੱਧ) ਖਰਚ ਕੀਤੇ ਹਨ। ਇਸ ਦੇ ਨਾਲ ਹੀ LRS ਦੇ ਤਹਿਤ ਭਾਰਤੀ ਹਰ ਵਿੱਤੀ ਸਾਲ 250,000 ਡਾਲਰ ਖਰਚ ਕਰ ਸਕਦੇ ਹਨ।
ਜਨਵਰੀ 2023 ਦੇ ਮੁਕਾਬਲੇ ਫਰਵਰੀ ਮਹੀਨੇ 'ਚ ਵਿਦੇਸ਼ ਯਾਤਰਾ ਦੇ ਖਰਚੇ 'ਚ 28 ਫੀਸਦੀ ਦੀ ਕਮੀ:ਫਰਵਰੀ 2023 ਵਿੱਚ ਭਾਰਤ ਦੇ ਲੋਕਾਂ ਨੇ ਵਿਦੇਸ਼ ਯਾਤਰਾ ਕਰਨ ਵਿੱਚ 1.07 ਬਿਲੀਅਨ ਡਾਲਰ (ਭਾਰਤੀ ਮੁਦਰਾ ਦੇ ਅਨੁਸਾਰ) ਖਰਚ ਕੀਤੇ। ਜੋ ਕਿ ਸਾਲ 2022 ਦੇ ਇਸ ਮਹੀਨੇ ਨਾਲੋਂ 9.2 ਫੀਸਦੀ ਜ਼ਿਆਦਾ ਹੈ। ਹਾਲਾਂਕਿ ਜਨਵਰੀ 2023 ਦੇ ਮੁਕਾਬਲੇ ਫਰਵਰੀ ਮਹੀਨੇ 'ਚ ਵਿਦੇਸ਼ ਯਾਤਰਾ ਦੇ ਖਰਚੇ 'ਚ 28 ਫੀਸਦੀ ਦੀ ਕਮੀ ਆਈ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ ਭਾਰਤੀਆਂ ਨੇ ਵਿਦੇਸ਼ੀ ਦੌਰਿਆਂ 'ਤੇ 1.49 ਬਿਲੀਅਨ ਡਾਲਰ (ਭਾਰਤੀ ਕਰੰਸੀ ਦੇ ਹਿਸਾਬ ਨਾਲ ਲਗਭਗ 150 ਕਰੋੜ ਰੁਪਏ) ਖਰਚ ਕੀਤੇ ਸਨ।