ਨਵੀਂ ਦਿੱਲੀ: ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ (Share Market) 'ਚ ਹਲਚਲ ਦੇਖਣ ਨੂੰ ਮਿਲੀ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਭਾਰਤੀ ਸ਼ੇਅਰ ਬਾਜ਼ਾਰ (indian stock market) ਪ੍ਰੀ-ਓਪਨਿੰਗ 'ਚ ਹੀ 2 ਫੀਸਦੀ ਤੋਂ ਜ਼ਿਆਦਾ ਟੁੱਟ ਗਿਆ ਸੀ। ਅੱਜ ਸੈਂਸੈਕਸ ਲਗਭਗ 1500 ਅੰਕ ਹੇਠਾਂ ਹੈ ਅਤੇ ਨਿਫਟੀ 370 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਹੈ। ਆਈਟੀ ਇੰਡੈਕਸ 1000 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਹੈ।
ਬਾਜ਼ਾਰ ਕਿਵੇਂ ਖੁੱਲ੍ਹਿਆ:ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 1,466 ਅੰਕ ਜਾਂ 2.49 ਫੀਸਦੀ ਦੀ ਗਿਰਾਵਟ ਨਾਲ 57,367 'ਤੇ ਖੁੱਲ੍ਹਿਆ। ਐਨਐਸਈ ਦਾ 50 ਸ਼ੇਅਰਾਂ ਵਾਲਾ ਸੂਚਕਾਂਕ ਨਿਫਟੀ 370 ਅੰਕ ਭਾਵ 2.11 ਫੀਸਦੀ ਦੀ ਭਾਰੀ ਗਿਰਾਵਟ ਨਾਲ 17,188.65 'ਤੇ ਖੁੱਲ੍ਹਿਆ ਅਤੇ ਇਸ ਤਰ੍ਹਾਂ 17200 ਦੇ ਹੇਠਾਂ ਖਿਸਕ ਗਿਆ।