ਪੰਜਾਬ

punjab

ETV Bharat / business

ਕੋਵਿਡ-19: ਸ਼ੇਅਰ ਬਾਜ਼ਾਰ ਨੇ ਬ੍ਰੋਕਰਾਂ ਨੂੰ ਘਰੋਂ ਕੰਮ ਕਰਨ ਦੀ ਦਿੱਤੀ ਆਗਿਆ

ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਦੀਆਂ ਸਟਾਕ ਮਾਰਕੀਟਾਂ ਨੇ 30 ਅਪ੍ਰੈਲ ਤੱਕ ਬ੍ਰੋਕਰਾਂ ਨੂੰ ਆਪਣੇ ਘਰਾਂ ਤੋਂ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ।

stock exchange
ਕੋਵਿਡ-19: ਸ਼ੇਅਰ ਬਾਜ਼ਾਰ ਨੇ ਬ੍ਰੋਕਰਾਂ ਨੂੰ ਘਰੋਂ ਕੰਮ ਕਰਨ ਦੀ ਦਿੱਤੀ ਆਗਿਆ

By

Published : Mar 23, 2020, 3:35 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਦੀਆਂ ਸਟਾਕ ਮਾਰਕੀਟਾਂ ਨੇ 30 ਅਪ੍ਰੈਲ ਤੱਕ ਬ੍ਰੋਕਰਾਂ ਨੂੰ ਆਪਣੇ ਘਰਾਂ ਤੋਂ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ।

ਮਾਰਕੀਟ ਮਾਹਰਾਂ ਮੁਤਾਬਕ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਦਲਾਲਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ।

ਬੀਐਸਈ ਅਤੇ ਐਨਐਸਈ ਨੇ ਵੱਖਰੇ ਸਰਕੂਲਰਾਂ ਵਿੱਚ ਕਿਹਾ ਕਿ ਉਨ੍ਹਾਂ ਨੇ ਦਲਾਲਾਂ ਅਤੇ ਵਪਾਰੀਆਂ ਨੂੰ ਅਧਿਕਾਰਤ ਥਾਵਾਂ ਤੋਂ ਬਾਹਰ ਟਰਮੀਨਲ ਲੈਣ ਦੀ ਆਗਿਆ ਦਿੱਤੀ ਹੈ। ਇਸ ਕਦਮ ਨਾਲ ਦਲਾਲਾਂ ਨੂੰ ਘਰੋਂ ਕੰਮ ਕਰਨ ਦੀ ਸੁਵਿਧਾ ਮਿਲੇਗੀ।

ਇਹ ਵੀ ਪੜ੍ਹੋ: ਟ੍ਰਾਈਡੈਂਟ ਗਰੁੱਪ ਤੇ ਸੋਨਾਲੀਕਾ ਮੁਲਾਜ਼ਮਾਂ ਨੂੰ ਬੰਦ ਦੌਰਾਨ ਦਵੇਗੀ ਪੂਰੀ ਤਨਖ਼ਾਹ, ਕੈਪਟਨ ਨੇ ਕੀਤੀ ਸ਼ਲਾਘਾ

ਸ਼ੇਅਰ ਬਾਜ਼ਾਰ ਨੇ ਕਿਹਾ ਕਿ ਇਹ ਸੁਵਿਧਾ 30 ਅਪ੍ਰੈਲ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਜਾਰੀ ਰਹਿ ਸਕਦੀ ਹੈ।

ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਟ੍ਰੇਡਰਾਂ ਅਤੇ ਕਾਰੋਬਾਰੀਆਂ ਨੇ ਰੋਕਥਾਮ ਉਪਾਵਾਂ ਤਹਿਤ ਅਜਿਹਾ ਕਰਨ ਦਾ ਸੁਝਾਅ ਦਿੱਤਾ ਸੀ, ਜਿਸ ਤੋਂ ਬਾਅਦ ਸਟਾਕ ਮਾਰਕੀਟ ਨੇ ਇਹ ਕਦਮ ਚੁੱਕਿਆ ਹੈ।

ABOUT THE AUTHOR

...view details