ਮੁੰਬਈ: ਰਿਲਾਇੰਸ ਇੰਡਸਟਰੀਜ਼ ਦੇ ਸਟਾਕ 'ਚ ਤੇਜ਼ੀ ਵਾਧੇ ਦੇ ਦਰਮਿਆਨ ਬੁੱਧਵਾਰ ਨੂੰ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 260 ਅੰਕ ਦੀ ਤੇਜ਼ੀ ਨਾਲ ਸ਼ੁਰੂ ਹੋਇਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 40,736.14 ਦੇ ਸਿਖਰ 'ਤੇ ਪਹੁੰਚ ਗਿਆ।
ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ ਸਵੇਰੇ 11.50 ਵਜੇ 296.87 ਅੰਕਾਂ ਦੀ ਤੇਜ਼ੀ ਨਾਲ 40,766.57 'ਤੇ ਕਾਰੋਬਾਰ ਕਰਦਾ ਵੇਖਿਆ ਗਿਆ। ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ ਲਗਭਗ ਉਸੇ ਸਮੇਂ 81.30 ਅੰਕ ਦੇ ਵਾਧੇ ਨਾਲ 12,021.40 ਅੰਕ 'ਤੇ ਕਾਰੋਬਾਰ ਕਰਦਾ ਪਾਇਆ ਗਿਆ।