ਨਵੀਂ ਦਿੱਲੀ:ਟੈਲੀਕਾਮ ਰੈਗੂਲੇਟਰੀ ਟਰਾਈ (Sector regulator TRAI) ਨੇ ਮੰਗਲਵਾਰ ਨੂੰ ਟੈਲੀਕਾਮ ਆਪਰੇਟਰਾਂ (telecom operators) ਨੂੰ ਸਾਰੇ ਮੋਬਾਈਲ ਗਾਹਕਾਂ ਲਈ ਨੰਬਰ ਇੱਕੋ ਜਿਹੇ ਰੱਖਦੇ ਹੋਏ ਪੋਰਟੇਬਿਲਟੀ ਲਈ SMS ਸਹੂਲਤ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਹੈ। ਇਹ ਸਹੂਲਤ ਸਾਰੇ ਮੋਬਾਇਲ ਫੋਨ ਉਪਭੋਗਤਾਵਾਂ ਨੂੰ ਦੇਣ ਲਈ ਕਿਹਾ ਗਿਆ ਹੈ, ਚਾਹੇ ਉਨ੍ਹਾਂ ਨੇ ਰਿਚਾਰਜ ਨਾ ਕੀਤਾ ਹੋਵੇ।
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (Telecom Regulatory Authority of India)ਨੇ ਕੁਝ 'ਪ੍ਰੀਪੇਡ ਵਾਊਚਰਜ਼' 'ਚ 'ਆਊਟਗੋਇੰਗ ਐਸਐਮਐਸ' ਦੀ ਸੁਵਿਧਾ ਪ੍ਰਦਾਨ ਨਾ ਕਰਨ ਦੇ ਟੈਲੀਕਾਮ ਸੇਵਾ ਕੰਪਨੀਆਂ (outgoing SMS facility) ਦੇ ਸਟੈਂਡ 'ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਟਰਾਈ ਦੇ ਅਨੁਸਾਰ, ਹਾਲ ਹੀ ਵਿੱਚ ਗਾਹਕਾਂ ਤੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਕਿ ਉਨ੍ਹਾਂ ਦੇ ਪ੍ਰੀਪੇਡ ਖਾਤਿਆਂ ਵਿੱਚ ਕਾਫ਼ੀ ਫੰਡ ਹੋਣ ਦੇ ਬਾਵਜੂਦ, ਉਹ 'ਮੋਬਾਈਲ ਨੰਬਰ ਪੋਰਟੇਬਿਲਟੀ' ਸਹੂਲਤ ਦਾ ਲਾਭ ਲੈਣ ਲਈ ਯੂਪੀਸੀ (ਯੂਨੀਕ ਪੋਰਟਿੰਗ ਕੋਡ) ਬਣਾਉਣ ਲਈ ਨੰਬਰ 1900 ’ਤੇ ਐਸਐਮਐਸ ਭੇਜਣ ਵਿੱਚ ਅਸਮਰੱਥ ਹਨ।