ਨਵੀਂ ਦਿੱਲੀ: ਅੰਤਰਰਾਸ਼ਟਰੀ ਮੁੱਲ ਵਿੱਚ ਗੈਸ ਦੀਆਂ ਕੀਮਤਾਂ 'ਚ ਕਮੀ ਹੋਣ ਕਰਕੇ ਮਈ ਵਿੱਚ ਐਲਪੀਜੀ ਦੀਆਂ ਕੀਮਤਾਂ ਘਟਾ ਦਿੱਤੀਆਂ ਸਨ। ਹੁਣ ਜੂਨ ਮਹੀਨੇ ਵਿੱਚ ਫਿਰ ਤੋਂ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਦਿੱਲੀ ਵਿੱਚ ਐਲਪੀਜੀ ਦੀ ਕੀਮਤ 744 ਰੁਪਏ ਪ੍ਰਤੀ ਸਿਲੰਡਰ ਰੀਫਿਲ ਤੋਂ ਘਟਾ ਕੇ 581.50 ਰੁਪਏ ਕਰ ਦਿੱਤੀ ਗਈ ਸੀ। ਇਹ ਕੀਮਤ ਸਾਰੇ ਖਪਤਕਾਰਾਂ 'ਤੇ ਲਾਗੂ ਕੀਤੀ ਗਈ ਸੀ।
ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੇ ਮੁਤਾਬਕ ਜੂਨ 2020 ਲਈ ਐਲਪੀਜੀ ਦੀਆਂ ਕੀਮਤਾਂ ਅੰਤਰਰਾਸ਼ਟਰੀ ਪੱਧਰ 'ਤੇ ਵਧੀਆਂ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਵਿੱਚ ਵਾਧੇ ਦੇ ਕਾਰਨ ਦਿੱਲੀ ਵਿੱਚ ਐਲਪੀਜੀ ਦੀ ਰਿਟੇਲ ਵਿਕਰੀ ਕੀਮਤ ਵਿੱਚ ਪ੍ਰਤੀ ਸਿਲੰਡਰ 11.50 ਰੁਪਏ ਦਾ ਵਾਧਾ ਹੋਵੇਗਾ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ ਐਲਪੀਜੀ ਦੀ ਕੀਮਤ ਪ੍ਰਤੀ ਸਿਲੰਡਰ 593 ਰੁਪਏ ਹੋਵੇਗੀ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ, ਚੇਨੰਈ 'ਚ 1 ਜੂਨ ਤੋਂ 14.2 ਕਿੱਲੋ ਬਿਨ੍ਹਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀਆਂ ਕੀਮਤਾਂ ਕ੍ਰਮਵਾਰ 593, 616 ਰੁਪਏ, 590.50 ਰੁਪਏ ਅਤੇ 606.50 ਰੁਪਏ ਹੋ ਗਈਆਂ ਹਨ।