ਪੰਜਾਬ

punjab

ETV Bharat / business

ਯੈੱਸ ਬੈਂਕ 'ਚ 1760 ਕਰੋੜ ਰੁਪਏ ਤੱਕ ਨਿਵੇਸ਼ ਕਰੇਗਾ ਐਸਬੀਆਈ

ਯੈਸ ਬੈਂਕ ਨੇ 7 ਜੁਲਾਈ ਨੂੰ ਸ਼ੇਅਰ ਬਾਜ਼ਾਰਾਂ ਨੂੰ ਪੂੰਜੀ ਵਧਾਉਣ ਬਾਰੇ ਜਾਣਕਾਰੀ ਦਿੱਤੀ। ਇਸ ਦੇ ਅਨੁਸਾਰ ਸਟੇਟ ਬੈਂਕ ਆਫ਼ ਇੰਡੀਆ ਦੇ ਕੇਂਦਰੀ ਬੋਰਡ ਆਫ਼ ਡਾਇਰੈਕਟਰਜ਼ ਦੀ ਕਾਰਜਕਾਰੀ ਕਮੇਟੀ ਨੇ 8 ਜੁਲਾਈ 2020 ਨੂੰ ਇੱਕ ਮੀਟਿੰਗ ਵਿੱਚ ਯੈੱਸ ਬੈਂਕ ਲਿਮਟਿਡ ਫਾਲੋ-ਆਨ ਪਬਲਿਕ ਇਸ਼ੂ ਵਿੱਚ 1760 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਹੈ।

sbi to invest up to rs 1760 crore in yes bank
ਯੈੱਸ ਬੈਂਕ 'ਚ 1760 ਕਰੋੜ ਰੁਪਏ ਤੱਕ ਨਿਵੇਸ਼ ਕਰੇਗਾ ਐਸਬੀਆਈ

By

Published : Jul 9, 2020, 1:51 PM IST

ਮੁੰਬਈ: ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਬੁੱਧਵਾਰ ਨੂੰ ਕਿਹਾ ਕਿ ਇਸ ਦੀ ਕੇਂਦਰੀ ਬੈਂਕ ਦੀ ਕਾਰਜਕਾਰੀ ਕਮੇਟੀ ਨੇ ਯੈੱਸ ਬੈਂਕ ਦੇ ਫਾਲੋ-ਆਨ ਪਬਲਿਕ ਇਸ਼ੂ (ਐਫਪੀਓ) ਵਿੱਚ ਵੱਧ ਤੋਂ ਵੱਧ 1760 ਕਰੋੜ ਰੁਪਏ ਤੱਕ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਯੈਸ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਨੂੰ ਬੈਂਕ ਦੇ ਡਾਇਰੈਕਟਰ ਬੋਰਡ ਦੀ ਪੂੰਜੀ ਵਧਾਉਣ ਵਾਲੀ ਕਮੇਟੀ ਤੋਂ ਐਫਪੀਓਜ਼ ਦੁਆਰਾ ਫੰਡ ਪ੍ਰਾਪਤ ਕਰਨ ਦੀ ਇਜਾਜ਼ਤ ਮਿਲ ਗਈ ਹੈ।

ਐਸਬੀਆਈ ਨੇ ਸਟਾਕ ਮਾਰਕੀਟ ਨੂੰ ਜਾਣਕਾਰੀ ਦਿੰਦਿਆਂ ਕਿਹਾ, “ਯੈੱਸ ਬੈਂਕ ਨੇ 7 ਜੁਲਾਈ ਨੂੰ ਸਟਾਕ ਮਾਰਕੀਟਾਂ ਨੂੰ ਪੂੰਜੀ ਵਧਾਉਣ ਬਾਰੇ ਜਾਣਕਾਰੀ ਦਿੱਤੀ। ਇਸ ਦੇ ਅਨੁਸਾਰ ਸਟੇਟ ਬੈਂਕ ਆਫ਼ ਇੰਡੀਆ ਦੇ ਕੇਂਦਰੀ ਬੋਰਡ ਆਫ਼ ਡਾਇਰੈਕਟਰਜ਼ ਦੀ ਕਾਰਜਕਾਰੀ ਕਮੇਟੀ ਨੇ 8 ਜੁਲਾਈ, 2020 ਨੂੰ ਇੱਕ ਬੈਠਕ ਵਿੱਚ ਯੈੱਸ ਬੈਂਕ ਲਿਮਟਿਡ ਦੇ ਪਬਲਿਕ ਇਸ਼ੂ 'ਚ 1760 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ: ਜੇਕਰ ਨੌਕਰੀ ਜਾਣ ਦੀ ਹੈ ਚਿੰਤਾ? ਜਾਣੋ ਕਿਵੇਂ ਕਰੋਗੇ ਬੀਮਾ

ਯੈੱਸ ਬੈਂਕ ਨੇ ਕਿਹਾ ਕਿ ਬੈਂਕ ਦੇ ਡਾਇਰੈਕਟਰਜ਼ ਬੋਰਡ ਦੀ ਕਮੇਟੀ ਦੀ ਬੈਠਕ 10 ਜੁਲਾਈ 2020 ਨੂੰ ਜਾਂ ਇਸ ਤੋਂ ਬਾਅਦ ਹੋਵੇਗੀ, ਜਿਸ ਵਿੱਚ ਕੀਮਤ ਦੀ ਰੇਂਜ ਅਤੇ ਹੋਰ ਚੀਜ਼ਾਂ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਇਸ ਨੂੰ ਮਨਜ਼ੂਰੀ ਦਿੱਤੀ ਜਾਵੇਗੀ।

ABOUT THE AUTHOR

...view details