ਪੰਜਾਬ

punjab

ETV Bharat / business

ਮਾਰੂਤੀ ਨੇ ਪੇਸ਼ ਕੀਤੀ ਬੀਐੱਸ-6 ਇਗਨਿਸ, ਕੀਮਤ 4.89 ਲੱਖ ਰੁਪਏ ਤੋਂ ਸ਼ੁਰੂ

ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜ਼ਕਾਰੀ ਅਧਿਕਾਰੀ ਕੇਨਿਚੀ ਆਯੁਕਾਵਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕੰਪੈਕਟ ਕਾਰ ਵਿੱਚ ਐੱਸਯੂਵੀ ਵਰਗੇ ਫ਼ੀਚਰ ਦਿੱਤੇ ਹਨ।

ਮੁੱਖ ਕਾਰਜ਼ਕਾਰੀ ਅਧਿਕਾਰੀ ਕੇਨਿਚੀ ਆਯੁਕਾਵਾ
ਮਾਰੂਤੀ ਨੇ ਪੇਸ਼ ਕੀਤੀ ਬੀਐੱਸ-6 ਇਗਨਿਸ, ਕੀਮਤ 4.89 ਲੱਖ ਰੁਪਏ ਤੋਂ ਸ਼ੁਰੂ

By

Published : Feb 19, 2020, 8:13 PM IST

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆਂ ਨੇ ਮੰਗਲਵਾਰ ਨੂੰ ਬੀਐੱਸ-6 ਮਾਨਕਾਂ ਵਾਲੀ ਕੰਪੈਕਟ ਕਾਰ ਇਗਨਿਸ ਪੇਸ਼ ਕੀਤੀ। ਇਸ ਦੀ ਦਿੱਲੀ ਦੇ ਸ਼ੋਰੂਮ ਵਿੱਚ ਕੀਮਤ 4.89 ਲੱਖ ਤੋਂ 7.19 ਲੱਖ ਰੁਪਏ ਦੇ ਵਿਚਕਾਰ ਹੈ।

ਕੰਪਨੀ ਨੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜ਼ਕਾਰੀ ਅਧਿਕਾਰੀ ਕੇਨਿਚੀ ਆਯੁਕਾਵਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕੰਪੈਕਟ ਕਾਰ ਵਿੱਚ ਐੱਸਯੂਵੀ ਵਰਗੇ ਫ਼ੀਚਰ ਦਿੱਤੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਨਵੀਂ ਇਗਨਿਸ ਆਪਣੇ ਐੱਸਯੂਵੀ ਵਰਗੇ ਡਿਜ਼ਾਇਨ ਅਤੇ ਵਧੀਆ ਥਾਂ ਹੋਣ ਕਾਰਨ ਲੋਕਾਂ ਵਿਚਕਾਰ ਪਸੰਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਵਿਸਤਾਰਾ ਜਲਦ ਸ਼ੁਰੂ ਕਰੇਗੀ ਭਾਰਤ ਦੀ ਪਹਿਲੀ ਇੰਨ-ਫ਼ਲਾਇਟ ਵਾਈ-ਫ਼ਾਈ ਸੇਵਾ

ਇਗਨਿਸ ਦੇ ਆਮ ਮਾਡਲ ਦੀ ਕੀਮਤ 4.89 ਲੱਖ ਰੁਪਏ ਤੋਂ 6.73 ਲੱਖ ਰੁਪਏ ਦੇ ਵਿਚਕਾਰ ਹੈ। ਉੱਥੇ ਹੀ ਆਟੋਮੈਟਿਕ ਮਾਡਲ ਦੀ ਕੀਮਤ 6.13 ਲੱਖ ਤੋਂ 7.19 ਲੱਖ ਰੁਪਏ ਦੇ ਵਿਚਕਾਰ ਹੈ।

(ਪੀਟੀਆਈ-ਭਾਸ਼ਾ)

ABOUT THE AUTHOR

...view details