ਨਵੀਂ ਦਿੱਲੀ : ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਭਾਰਤ ਤੋਂ ਬਾਹਰ ਜਾਂਦੇ, ਉਸ ਤੋਂ ਪਹਿਲਾਂ ਹੀ ਪਰਿਵਰਤਨ ਡਾਇਰੈਕਟੋਰੇਟ (ਈਡੀ) ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦਿੱਲੀ ਵਿੱਚ ਮੌਜੂਦ ਉਨ੍ਹਾਂ ਦੀਆਂ 3 ਜਾਇਦਾਦਾਂ ਨੂੰ ਵੇਚਣ ਦੀ ਯੋਜਨਾ ਸਫ਼ਲ ਨਹੀਂ ਹੋ ਸਕੀ। ਇਹ ਜਾਇਦਾਦਾਂ 1,000 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਹਨ।
ਤੁਹਾਨੂੰ ਦੱਸ ਦਈਏ ਕਿ ਜਾਇਦਾਦਾਂ-40 ਅੰਮ੍ਰਿਤਾ ਸ਼ੇਰਗਿੱਲ ਮਾਰਗ, 18 ਕੌਟਲਿਆ ਮਾਰਗ ਚਾਣਕਿਆ ਪੁਰੀ ਅਤੇ ਸਰਦਾਰ ਪਟੇਲ ਮਾਰਗ ਉੱਤੇ ਸਥਿਤ ਡਿਪਲੋਪਮੈਟਿਕ ਐਨਕਲੇਵ ਉੱਤੇ ਸਥਿਤ ਹਨ।
ਇਹ ਜਾਇਦਾਦਾਂ ਕਪੂਰ ਨਾਲ ਸਿੱਧੇ ਤੌਰ ਉੱਤੇ ਨਹੀਂ ਜੁੜੀਆਂ ਹੋਈਆਂ ਹਨ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੇ ਕੁੱਝ ਪ੍ਰਾਪਰਟੀ ਡੀਲਰਾਂ ਨੂੰ ਕਹਿ ਰੱਖਿਆ ਹੈ ਕਿ ਉਹ ਇੰਨਾਂ ਜਾਇਦਾਦਾਂ ਦੇ ਖ਼ਰੀਦਦਾਰ ਲੱਭੇ।
ਤੁਹਾਨੂੰ ਦੱਸ ਦਈਏ ਕਿ ਬੀਤੀ 5 ਮਾਰਚ ਨੂੰ ਭਾਰਤੀ ਦੇ ਕੇਂਦਰੀ ਬੈਂਕ ਵੱਲੋਂ ਯੈੱਸ ਬੈਂਕ ਉੱਤੇ ਸ਼ਿਕੰਜਾ ਕੱਸਿਆ ਗਿਆ ਸੀ ਅਤੇ ਨਿਕਾਸੀ ਹੱਦ ਨੂੰ 50 ਹਜ਼ਾਰ ਤੱਕ ਵੀ ਸੀਮਿਤ ਕਰ ਦਿੱਤਾ ਸੀ।
ਅਸਲ ਵਿੱਚ ਯੈੱਸ ਬੈਂਕ ਵੱਧ ਰਹੇ ਮਾੜੇ ਕਰਜ਼ਿਆਂ ਦੇ ਬੋਝ ਨਾਲ ਜੂਝ ਰਿਹਾ ਹੈ।