ਨਵੀਂ ਦਿੱਲੀ : ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਹਰਿਆਣਾ ਵਿੱਚ ਆਪਣਾ 3ਜੀ ਨੈਟਵਰਕ ਬੰਦ ਕਰ ਦਿੱਤਾ ਹੈ। 3ਜੀ ਨੈੱਟਵਰਕ ਦੇ ਗਾਹਕਾਂ ਨੂੰ ਕੰਪਨੀ ਨੇ 4ਜੀ ਵਿੱਚ ਤਬਦੀਲ ਕਰ ਦਿੱਤਾ ਹੈ। ਕੰਪਨੀ ਦਾ ਟੀਚਾ ਹੋਲੀ-ਹੋਲੀ ਦੇਸ਼ ਵਿੱਚੋਂ 3ਜੀ ਨੈੱਟਵਰਕ ਨੂੰ ਬੰਦ ਕਰਨ ਦਾ ਹੈ। ਇਸੇ ਦੇ ਅਧੀਨ ਇਹ ਕਦਮ ਚੁੱਕਿਆ ਗਿਆ ਹੈ।
ਏਅਰਟੈੱਲ ਨੇ ਬਿਆਨ ਵਿੱਚ ਕਿਹਾ ਹੈ ਕਿ ਹਰਿਆਣਾ ਵਿੱਚ ਗਾਹਕਾਂ ਨੂੰ ਹੁਣ ਏਅਰਟੈੱਲ ਮੋਬਾਈਲ ਬ੍ਰਾਡਬੈਂਡ ਸੇਵਾਵਾਂ ਤੇਜ਼ ਗਤੀ ਦੇ 4ਜੀ ਨੈੱਟਵਰਕ ਉੱਤੇ ਐੱਚਡੀ ਗੁਣਵੱਤਾ ਵਾਲੀ ਵੋਲਟ ਕਾਲਿੰਗ ਦੇ ਨਾਲ ਉਪਲੱਬਧ ਹੋਵੇਗੀ। ਕੋਲਕਾਤਾ ਤੋਂ ਬਾਅਦ ਹਰਿਆਣਾ ਦੂਸਰਾ ਸੂਬਾ ਹੈ, ਜਿਥੇ ਏਅਰਟੈੱਲ ਨੇ 3ਜੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ।