ਪੰਜਾਬ

punjab

ETV Bharat / business

ਵਿਵਾਦ ਤੋਂ ਵਿਸ਼ਵਾਸ ਯੋਜਨਾ : 3 ਮਹੀਨੇ ਅੱਗੇ ਵੱਧੀ ਭੁਗਤਾਨ ਕਰਨ ਦੀ ਆਖ਼ਰੀ ਤਰੀਕ

ਸਰਕਾਰ ਨੇ ਇਸ ਸਕੀਮ ਤਹਿਤ ਘੋਸ਼ਣਾਵਾਂ ਕਰਨ ਦੀ ਆਖ਼ਰੀ ਤਰੀਕ ਵਜੋਂ 31 ਦਸੰਬਰ ਨੂੰ ਅਧਿਸੂਚਿਤ ਕੀਤਾ ਹੈ, ਹਾਲਾਂਕਿ, ਇੱਕ ਟੈਕਸਦਾਤਾ ਨੂੰ ਸਿਰਫ ਇੱਕ ਐਲਾਨ ਕਰਨਾ ਜ਼ਰੂਰੀ ਹੈ ਅਤੇ ਇਨ੍ਹਾਂ ਘੋਸ਼ਣਾਵਾਂ ਦੇ ਸੰਬੰਧ ਵਿੱਚ ਟੈਕਸਦਾਤਾ ਕੋਲ 31 ਮਾਰਚ 2021 ਤੱਕ ਦਾ ਸਮਾਂ ਹੋਵੇਗਾ।

ਵਿਵਾਦ ਤੇ ਵਿਸ਼ਵਾਸ ਯੋਜਨਾ
ਵਿਵਾਦ ਤੇ ਵਿਸ਼ਵਾਸ ਯੋਜਨਾ

By

Published : Oct 28, 2020, 4:23 PM IST

ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਵਿਵਾਦ ਤੋਂ ਵਿਸ਼ਵਾਸ ਡਾਇਰੈਕਟ ਟੈਕਸ ਵਿਵਾਦ ਰੈਜ਼ੋਲੂਸ਼ਨ ਸਕੀਮ ਤਹਿਤ ਭੁਗਤਾਨ ਦੀ ਆਖ਼ਰੀ ਤਰੀਕ ਦਸੰਬਰ ਤੋਂ ਤਿੰਨ ਮਹੀਨੇ ਵਧਾ ਦਿੱਤੀ ਹੈ। ਇਹ ਅਗਲੇ ਸਾਲ 31 ਮਾਰਚ 2021 ਤੱਕ ਕੋਈ ਵਾਧੂ ਰਕਮ ਅਦਾ ਕੀਤੇ ਬਿਨਾਂ ਜਾਰੀ ਰਹੇਗੀ।

ਸਰਕਾਰ ਨੇ ਇਸ ਸਕੀਮ ਤਹਿਤ ਘੋਸ਼ਣਾਵਾਂ ਕਰਨ ਦੀ ਆਖ਼ਰੀ ਤਰੀਕ ਵਜੋਂ 31 ਦਸੰਬਰ ਨੂੰ ਸੂਚਿਤ ਕੀਤਾ ਹੈ, ਹਾਲਾਂਕਿ, ਇੱਕ ਟੈਕਸਦਾਤਾ ਨੂੰ ਸਿਰਫ ਇੱਕ ਐਲਾਨ ਕਰਨਾ ਜ਼ਰੂਰੀ ਹੈ ਅਤੇ ਇਨ੍ਹਾਂ ਘੋਸ਼ਣਾਵਾਂ ਦੇ ਸੰਬੰਧ ਵਿੱਚ ਟੈਕਸਦਾਤਾ ਕੋਲ 31 ਮਾਰਚ 2021 ਤੱਕ ਦਾ ਸਮਾਂ ਹੋਵੇਗਾ।

ਇਸ ਬਾਰੇ ਇੱਕ ਨੋਟੀਫਿਕੇਸ਼ਨ ਮੰਗਲਵਾਰ ਨੂੰ ਮਾਲ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਹੈ।

ਵੱਖ-ਵੱਖ ਫੋਰਮਾਂ ਵਿੱਚ ਮੁਕੱਦਮੇਬਾਜ਼ੀ ਅਤੇ ਟੈਕਸ ਵਿਵਾਦਾਂ ਨੂੰ ਘੱਟ ਕਰਨ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਾਲ 31 ਮਾਰਚ ਨਾਲ ਇਸ ਯੋਜਨਾ ਤਹਿਤ ਘੋਸ਼ਣਾ ਕਰਨ ਦੀ ਅੰਤਮ ਤਾਰੀਖ ਦਾ ਐਲਾਨ ਕੀਤਾ ਹੈ। ਬਜਟ ਵਿੱਚ ਯੋਜਨਾ ਦਾ ਐਲਾਨ ਕੀਤਾ ਗਿਆ ਹੈ।

ਹਾਲਾਂਕਿ, ਕੋਵਿਡ-19 ਗਲੋਬਲ ਮਹਾਂਮਾਰੀ ਦੇ ਫੈਲਣ ਕਾਰਨ, ਸਰਕਾਰ ਨੇ ਭੁਗਤਾਨ ਕਰਨ ਦੀ ਆਖ਼ਰੀ ਤਰੀਕ 31 ਮਾਰਚ ਤੋਂ ਵਧਾ ਕੇ ਜੂਨ ਦੇ ਅੰਤ ਤੱਕ ਬਿਨਾਂ ਕਿਸੇ ਵਾਧੂ ਰਕਮ ਦੇ ਵਧਾ ਦਿੱਤੀ। ਮੁੜ ਤੋਂ ਇਸ ਤਰੀਕ ਨੂੰ ਦਸੰਬਰ ਦੇ ਅੰਤ ਤੱਕ ਵਧਾ ਦਿੱਤਾ ਗਿਆ ਸੀ, ਜਿਸ ਨੂੰ ਹੁਣ ਤਿੰਨ ਮਹੀਨਿਆਂ ਤੋਂ ਵਧਾ ਕੇ 31 ਮਾਰਚ 2021 ਕਰ ਦਿੱਤਾ ਗਿਆ ਹੈ।

ABOUT THE AUTHOR

...view details