ਪੰਜਾਬ

punjab

By

Published : Oct 27, 2019, 2:30 PM IST

ETV Bharat / business

ਆਰਬੀਆਈ ਨੇ ਵੇਚਿਆ 1.15 ਅਰਬ ਡਾਲਰ ਦਾ ਸੋਨਾ

ਮਾਹਿਰਾਂ ਦਾ ਮੰਨਣਾ ਹੈ ਕਿ ਬਿਮਲ ਜਾਲਾਨ ਕਮੇਟੀ ਦੀ ਸਿਫ਼ਾਰਿਸ਼ ਦੇ ਤਹਿਤ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਦਾ ਟ੍ਰਾਂਸਫ਼ਰ ਕਰਨ ਲਈ ਆਰਬੀਆਈ ਨੇ ਤਾਜ਼ੇ ਫ਼ੈਸਲੇ ਕਾਰਨ ਇਹ ਕਦਮ ਚੁੱਕਿਆ ਹੈ।

ਆਰਬੀਆਈ ਨੇ ਵੇਚਿਆ 1.15 ਅਰਬ ਡਾਲਰ ਦਾ ਸੋਨਾ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਸ ਕਾਰੋਬਾਰੀ ਸਾਲ (ਜੁਲਾਈ-ਜੂਨ) ਦੌਰਾਨ ਹੁਣ ਤੱਕ 1.15 ਅਰਬ ਡਾਲਰ ਦਾ ਸੋਨਾ ਵੇਚਿਆ ਹੈ ਜਦਕਿ ਕੇਂਦਰੀ ਬੈਂਕ ਨੇ ਸੋਨੇ ਦੀ ਖ਼ਰੀਦਦਾਰੀ 5.1 ਅਰਬ ਡਾਲਰ ਦੀ ਹੈ

ਪਿਛਲੇ ਸਾਲ ਆਰਬੀਆਈ ਵੱਲੋਂ ਕੁੱਲ 2 ਅਰਬ ਡਾਲਰ ਦੀ ਕੀਮਤ ਵਾਲੇ ਸੋਨੇ ਦੀ ਵਿਕਰੀ ਕੀਤੀ ਗਈ ਸੀ ਜਿਸ ਦੇ ਮੁਕਾਬਲੇ ਚਾਲੂ ਬੈਕਿੰਗ ਸਾਲ ਵਿੱਚ ਸੋਨੇ ਦੀ ਵਿਕਰੀ ਰਫ਼ਤਾਰ ਤੇਜ਼ ਹੋ ਗਈ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਬਿਮਲ ਜਾਲਾਨ ਕਮੇਟੀ ਦੀ ਸਿਫ਼ਾਰਿਸ਼ ਅਧੀਨ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਦਾ ਟ੍ਰਾਂਸਫ਼ਰ ਕਰਨ ਦੇ ਆਰਬੀਆਈ ਦੇ ਤਾਜ਼ੇ ਫ਼ੈਸਲੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ।
ਦੇਸ਼ ਦੇ ਵਿਦੇਸ਼ੀ ਪੂੰਜੀ ਭੰਡਾਰ ਵਿੱਚ ਸ਼ੁੱਕਰਵਾਰ ਨੂੰ ਸੋਨੇ ਦਾ ਮੁੱਲ 26.8 ਅਰਬ ਡਾਲਰ ਸੀ।

ਮਾਹਿਰ ਦੱਸਦੇ ਹਨ ਕਿ ਕੇਂਦਰੀ ਬੈਂਕ ਨੇ ਰਿਪੋਰਟ ਉੱਤੇ ਅਮਲ ਕਰਨ ਤੋਂ ਬਾਅਦ ਸਫ਼ਲਤਾਪੂਰਵਕ ਟ੍ਰੇਡਿੰਗ ਸ਼ੁਰੂ ਕਰ ਦਿੱਤੀ ਹੈ। ਤਾਜ਼ੇ ਅੰਕੜਿਆਂ ਮੁਤਾਬਕ ਅਗਸਤ ਦੇ ਅੰਤ ਵਿੱਚ ਆਰਬੀਆਈ ਕੋਲ ਸੋਨੇ ਦੇ ਕੁੱਲ ਨਤੀਜੇ 198.7 ਲੱਖ ਟਰਾਇ ਔਂਸ ਸੀ।

ਇਹ ਵੀ ਪੜ੍ਹੋ : ਵਿਸ਼ਵ ਵਪਾਰ ਵਿੱਚ ਹੋਰ ਗਿਰਾਵਟ ਦੀ ਆਸ : ਆਰਬੀਆਈ

ABOUT THE AUTHOR

...view details