ਪੰਜਾਬ

punjab

ETV Bharat / business

ਕੁਆਲਕਾਮ ਨੇ ਜੀਓ ਪਲੇਟਫਾਰਮਸ 'ਚ 730 ਕਰੋੜ ਰੁਪਏ ਨਿਵੇਸ਼ ਕਰਨ ਦਾ ਕੀਤਾ ਐਲਾਨ

ਅਮਰੀਕੀ ਕੁਆਲਕਾਮ ਇਨਕਾਰਪੋਰੇਟਿਡ ਦੀ ਸਹਾਇਕ ਕੰਪਨੀ ਕੁਆਲਕਾਮ ਵੈਂਚਰਜ਼ ਨੇ ਜੀਓ ਪਲੇਟਫਾਰਮਸ ਵਿਚ 0.15 ਫੀਸਦੀ ਇਕੁਇਟੀ ਲਈ 730 ਕਰੋੜ ਰੁਪਏ ਦੇ ਨਿਵੇਸ਼ ਦਾ ਐਲਨ ਕੀਤਾ ਹੈ।

ਫ਼ੋਟੋ।
ਫ਼ੋਟੋ।

By

Published : Jul 13, 2020, 12:52 PM IST

ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਜੀਓ ਪਲੇਟਫਾਰਮਸ ਵਿੱਚ ਨਿਵੇਸ਼ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ ਅਮਰੀਕੀ ਕੁਆਲਕਾਮ ਇਨਕਾਰਪੋਰੇਟਿਡ ਦੀ ਸਹਾਇਕ ਕੰਪਨੀ ਕੁਆਲਕਾਮ ਵੈਂਚਰਜ਼ ਨੇ ਜੀਓ ਪਲੇਟਫਾਰਮਸ ਵਿਚ 0.15 ਫੀਸਦੀ ਇਕੁਇਟੀ ਲਈ 730 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਜਿਓ ਪਲੇਟਫਾਰਮਸ ਵਿਚ 12 ਹਫ਼ਤਿਆਂ ਵਿਚ 13 ਨਿਵੇਸ਼ਾਂ ਦੁਆਰਾ 25.2 ਫ਼ੀਸਦੀ ਇਕੁਇਟੀ ਲਈ 1,18,318.45 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।

ਕੁਆਲਕਾਮ ਆਪਣੀ ਬਿਹਤਰੀਨ ਵਾਇਰਲੈਸ ਤਕਨਾਲੋਜੀ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ। ਜੀਓ ਪਲੇਟਫਾਰਮਸ ਦੀ ਇਕਵਿਟੀ ਵੈਲਿਊ 4.91 ਲੱਖ ਕਰੋੜ ਰੁਪਏ ਅਤੇ ਐਂਟਰਪ੍ਰਾਈਜ਼ ਵੈਲਿਊ 5.16 ਲੱਖ ਕਰੋੜ ਰੁਪਏ ਲਗਾਈ ਗਈ।

ਜੀਓ ਪਲੇਟਫਾਰਮਸ ਵਿਚ ਨਿਵੇਸ਼ 22 ਅਪ੍ਰੈਲ ਨੂੰ ਫੇਸਬੁੱਕ ਨਾਲ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਸਿਲਵਰ ਲੇਕ, ਵਿਸਟਾ ਇਕੁਇਟੀ, ਜਨਰਲ ਅਟਲਾਂਟਿਕ, ਕੇਕੇਆਰ, ਮੁਬਾਡਲਾ ਅਤੇ ਸਿਲਵਰ ਲੇਕ ਦੁਆਰਾ ਵਾਧੂ ਨਿਵੇਸ਼ ਕੀਤਾ ਗਿਆ। ਬਾਅਦ ਵਿਚ ਆਬੂ ਧਾਬੀ ਇਨਵੈਸਟਮੈਂਟ ਅਥਾਰਟੀ (ਏਡੀਆਆਈਏ), ਟੀਪੀਜੀ, ਐਲ ਕੈਟਰਟਨ, ਪੀਆਈਐਫ ਅਤੇ ਇੰਟੇਲ ਦੁਆਰਾ ਵੀ ਨਿਵੇਸ਼ ਦਾ ਐਲਾਨ ਕੀਤਾ ਸੀ।

ਕੁਆਲਕਾਮ ਵਿਸ਼ਵ ਦੀ ਵਾਇਰਲੈੱਸ ਟੈਕਨਾਲੌਜੀ ਦਾ ਨਵੀਨਤਾਕਾਰੀ ਹੈ ਅਤੇ 5 ਜੀ ਦੇ ਵਿਕਾਸ, ਲਾਂਚ ਅਤੇ ਵਿਸਥਾਰ ਲਈ ਕੰਮ ਕਰਦਾ ਹੈ। ਕੁਆਲਕਾਮ ਨੇ ਖੋਜ ਅਤੇ ਵਿਕਾਸ 'ਤੇ ਹੁਣ ਤੱਕ 62 ਬਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਹਨ। ਪਿਛਲੇ 35 ਸਾਲਾਂ ਵਿੱਚ ਕੁਆਲਕਾਮ ਵਿੱਚ ਪੇਟੈਂਟਾਂ ਅਤੇ ਪੇਟੈਂਟ ਐਪਲੀਕੇਸ਼ਨਾਂ ਸਮੇਤ 140,000 ਤੋਂ ਵੱਧ ਨਵੀਨਤਾਵਾਂ ਹਨ।

ਕੁਆਲਕਾਮ ਨੇ ਨਵੀਨਤਾ ਨੂੰ ਉਤਸ਼ਾਹਤ ਕਰਨ ਅਤੇ ਭਾਰਤੀ ਤਕਨੀਕ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਕੁਆਲਕਾਮ ਵੈਂਚਰਸ ਇੱਕ ਗਲੋਬਲ ਫੰਡ ਹੈ ਜੋ 5 ਜੀ, ਏਆਈ, ਆਈਓਟੀ, ਆਟੋਮੋਟਿਵ ਅਤੇ ਐਂਟਰਪ੍ਰਾਈਜ ਵਰਗੇ ਖੇਤਰਾਂ ਵਿੱਚ ਵਾਇਰਲੈਸ ਈਕੋਸਿਸਟਮ ਵਿੱਚ ਨਿਵੇਸ਼ ਕਰਦਾ ਹੈ।

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ, "ਅੱਜ ਮੈਂ ਜੀਓ ਪਲੇਟਫਾਰਮ ਵਿੱਚ ਨਿਵੇਸ਼ਕ ਵਜੋਂ ਕੁਆਲਕਾਮ ਵੈਂਚਰਜ਼ ਦਾ ਸਵਾਗਤ ਕਰਦਿਆਂ ਖੁਸ਼ ਹਾਂ। ਕੁਆਲਕਾਮ ਕਈ ਸਾਲਾਂ ਤੋਂ ਇੱਕ ਮਹੱਤਵਪੂਰਣ ਭਾਈਵਾਲ ਰਿਹਾ ਹੈ ਅਤੇ ਸਾਡੇ ਕੋਲ ਇੱਕ ਮਜ਼ਬੂਤ ​​ਅਤੇ ਸੁਰੱਖਿਅਤ ਵਾਇਰਲੈੱਸ ਅਤੇ ਡਿਜੀਟਲ ਨੈਟਵਰਕ ਬਣਾਉਣ ਅਤੇ ਭਾਰਤ ਵਿਚ ਹਰੇਕ ਲਈ ਡਿਜੀਟਲ ਕਨੈਕਟੀਵਿਟੀ ਦੇ ਫਾਇਦਿਆਂ ਨੂੰ ਵਧਾਉਣ ਦੀ ਸਾਂਝੀ ਨਜ਼ਰ ਹੈ। ਕੁਆਲਕਾਮ ਵਿਚ ਵਾਇਰਲੈਸ ਤਕਨਾਲੋਜੀ ਦੇ ਖੇਤਰ ਵਿਚ ਡੂੰਘੀ ਟੈਕਨਾਲੌਜੀ ਗਿਆਨ ਹੈ ਅਤੇ ਸਾਨੂੰ ਭਾਰਤ ਵਿਚ 5 ਜੀ ਤਕਨਾਲੋਜੀ ਅਤੇ ਡਿਜੀਟਲ ਤਬਦੀਲੀ ਪ੍ਰਦਾਨ ਕਰਨ ਵਿੱਚ ਮਦਦਗਾਰ ਹੋਵੇਗਾ।"

ਕੁਆਲਕਾਮ ਇਨਕਾਰਪੋਰੇਟਡ ਸੀਈਓ ਸਟੀਵ ਮੋਲਨਕੌਫ ਨੇ ਜੀਓ ਦੀ ਪ੍ਰਸ਼ੰਸਾ ਕਰਦਿਆਂ ਕਿਹਾ, "ਜੀਓ ਪਲੇਟਫਾਰਮ ਨੇ ਆਪਣੀ ਵਿਸ਼ਾਲ ਡਿਜੀਟਲ ਅਤੇ ਤਕਨੀਕੀ ਸਮਰੱਥਾਵਾਂ ਰਾਹੀਂ ਭਾਰਤ ਵਿੱਚ ਡਿਜੀਟਲ ਕ੍ਰਾਂਤੀ ਦੀ ਅਗਵਾਈ ਕੀਤੀ ਹੈ। ਭਾਰਤ ਵਿੱਚ ਕੰਮ ਕਰਨ ਦੇ ਲੰਬੇ ਤਜ਼ਰਬੇ ਦੇ ਨਾਲ ਅਤੇ ਇੱਕ ਨਿਵੇਸ਼ਕ ਵਜੋਂ, ਅਸੀਂ ਭਾਰਤ ਦੀ ਡਿਜੀਟਲ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਜੀਓ ਦੇ ਵਿਜ਼ਨ ਵਿਚ ਭੂਮਿਕਾ ਨਿਭਾਉਣ ਦੀ ਉਮੀਦ ਕਰਦੇ ਹਾਂ।"

ABOUT THE AUTHOR

...view details