ਪੰਜਾਬ

punjab

ETV Bharat / business

ਕਿਸਾਨਾਂ ਅਤੇ ਵਪਾਰੀਆਂ ਲਈ ਪੈਨਸ਼ਨ ਸਕੀਮ ਦਾ ਹੋਇਆ ਸ਼੍ਰੀਗਣੇਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਮਾਨਧਨ ਯੋਜਨਾ, ਖ਼ੁਦਰਾ ਵਪਾਰਕ ਅਤੇ ਸਵੈ-ਰੁਜ਼ਗਾਰ ਪੈਨਸ਼ਨ ਯੋਜਨਾ ਅਤੇ ਇੱਕਲਵਿਆ ਮਾਡਲ ਕਾਲਜ ਦਾ ਆਰੰਭ ਕੀਤਾ।

ਕਿਸਾਨਾਂ ਅਤੇ ਵਪਾਰੀਆਂ ਲਈ ਪੈਨਸ਼ਨ ਸਕੀਮ ਦਾ ਹੋਇਆ ਸ਼੍ਰੀਗਣੇਸ਼

By

Published : Sep 13, 2019, 11:40 AM IST

ਰਾਂਚੀ : ਪ੍ਰਭਾਤਤਾਰਾ ਮੈਦਾਨ ਵਿੱਚ ਹੋਏ ਸਮਾਗਮ ਵਿੱਚ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ, ਖ਼ੁਦਰਾ ਵਪਾਰਕ ਅਤੇ ਸਵੈ-ਰੁਜ਼ਗਾਰ ਪੈਨਸ਼ਨ ਯੋਜਨਾ ਅਤੇ ਇੱਕਲਵਿਆ ਮਾਡਲ ਕਾਲਜ ਦੀ ਸ਼ੁਰੂਆਤ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਂਚੀ ਦੀ ਇੱਕ ਦਿਨ ਦੀ ਯਾਤਰਾ ਦੌਰਾਨ ਝਾਰਖੰਡ ਦੀ ਨਵੀਂ ਬਣੀ ਵਿਧਾਨ ਸਭਾ ਦੇ ਭਵਨ ਦਾ ਉਦਘਾਟਨ ਕੀਤਾ ਅਤੇ ਇਸ ਦੇ ਨਾਲ ਹੀ ਸੂਬੇ ਦੀ ਧਰਤੀ ਤੋਂ ਪੂਰੇ ਦੇਸ਼ ਨੂੰ 3 ਵੱਡੀਆਂ ਯੋਜਨਾਵਾਂ ਦਾ ਤੌਹਫ਼ਾ ਦਿੱਤਾ।

ਪ੍ਰਧਾਨ ਮੰਤਰੀ ਨੇ ਝਾਰਖੰਡ ਵਿਧਾਨ ਸਭਾ ਦੇ ਨਵੇਂ ਭਵਨ ਅਤੇ ਸਾਹਿਬਗੰਜ ਵਿੱਚ ਮਲਟੀ ਮਾਡਲ ਬੰਦਰਗਾਹ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 1238 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਝਾਰਖੰਡ ਸਕੱਤਰੇਤ ਦੇ ਨਵੇਂ ਭਵਨ ਦਾ ਵੀ ਨੀਂਹ-ਪੱਥਰ ਰੱਖਿਆ।

Apple ਨੇ iphone 11 ਦੀ ਕੀਤੀ ਘੁੰਡ ਚੁਕਾਈ, 20 ਸਤੰਬਰ ਤੋਂ ਵਿਕਰੀ

ਖ਼ੁਦਰਾ ਵਪਾਰਕ ਅਤੇ ਸਵੈ-ਰੁਜ਼ਗਾਰ ਪੈਨਸ਼ਨ ਯੋਜਨਾ

  • ਯੋਜਨਾ ਦਾ ਲਾਭ ਪਾਉਣ ਵਾਲੇ ਵਪਾਰੀਆਂ ਨੂੰ ਰਜਿਸਟਰ ਕਰਨਾ ਹੋਵੇਗਾ
  • ਰਜਿਸਟਰ ਲਈ ਯੋਗ 18 ਤੋਂ 40 ਸਾਲ ਤੱਕ ਦੇ ਛੋਟੇ ਵਪਾਰੀ ਜਾਂ ਸਵੈਰੁਜ਼ਗਾਰਧਾਰੀ ਹੋਣਗੇ
  • ਵਪਾਰੀਆਂ ਅਤੇ ਸਵੈਰੁਜ਼ਗਾਰਧਾਰੀਆਂ ਨੂੰ 55 ਤੋਂ 200 ਰੁਪਏ ਹਰ ਮਹੀਨੇ ਜਮ੍ਹਾ ਕਰਵਾਉਣੇ ਹੋਣਗੇ
  • ਜਮ੍ਹਾ ਰਾਸ਼ੀ ਦੇ ਬਰਾਬਰ ਸਰਕਾਰ ਆਪਣਾ ਹਿੱਸਾ ਦੇਵੇਗੀ
  • ਵਪਾਰੀ ਦੇ 60 ਸਾਲ ਪੂਰੇ ਹੋਣ 'ਤੇ ਉਨ੍ਹਾਂ ਕੋਲ 3,000 ਰੁਪਏ ਜਿੰਦਗੀ ਭਰ ਦੀ ਪੈਨਸ਼ਨ

ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ

  • 18 ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਕਿਸਾਨਾਂ ਦੀ ਰਜਿਸਟ੍ਰੇਸ਼ਨ ਹੋਵੇਗਾ
  • ਕਿਸਾਨਾਂ ਨੂੰ 200 ਰੁਪਏ ਤੱਕ ਦੀ ਰਾਸ਼ੀ ਪ੍ਰਤੀ ਮਹੀਨਾ ਪੈਨਸ਼ਨ ਫ਼ੰਡ ਵਿੱਚ ਪਾਉਣੀ ਹੋਵੇਗੀ।
  • 60 ਸਾਲ ਦੀ ਉਮਰ ਪੂਰੀ ਹੋਣ ਤੇ ਸਬੰਧਤ ਕਿਸਾਨ ਨੂੰ ਪ੍ਰਤੀ ਮਹੀਨਾ 3 ਹਜ਼ਾਰ ਦਾ ਜਿੰਦਗੀ ਭਰ ਲਈ ਪੈਨਸ਼ਨ
  • ਕਿਸਾਨ ਦੀ ਸਮੇਂ ਤੋਂ ਪਹਿਲਾਂ ਮੌਤ ਹੋਣ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੈਨਸ਼ਨ ਦੀ ਅੱਧੀ ਰਾਸ਼ੀ 1500 ਰੁਪਏ ਦਿੱਤੀ ਜਾਵੇਗੀ।
  • ਝਾਰਖੰਡ ਦੇ 1 ਲੱਖ 16 ਹਜ਼ਾਰ 182 ਕਿਸਾਨਾਂ ਦਾ ਰਜਿਸਟ੍ਰੇਸ਼ਨ ਹੋ ਚੁੱਕਿਆ ਹੈ।

ABOUT THE AUTHOR

...view details