ਪੰਜਾਬ

punjab

ETV Bharat / business

ਪਿਆਜ਼ਾਂ ਦੀਆਂ ਕੀਮਤਾਂ 150 ਰੁਪਏ ਤੱਕ ਅਪੜਣ ਦੇ ਨਜ਼ਦੀਕ - Onion import

ਪਿਆਜ਼ਾਂ ਦੀਆਂ ਵੱਧਦੀਆਂ ਕੀਮਤਾਂ ਕਾਰਨ ਪਹਿਲਾਂ ਤੋਂ ਹੀ ਘਰਾਂ ਵਿੱਚ ਇਸ ਦੀ ਖ਼ਪਤ ਘੱਟ ਕਰ ਦਿੱਤੀ ਗਈ ਹੈ। ਜੋ ਲੋਕ ਮਹੀਨੇ ਦੇ 5 ਤੋਂ 6 ਕਿਲੋ ਪਿਆਜ਼ ਲੈਂਦੇ ਸਨ ਉਨ੍ਹਾਂ ਨੇ ਇਸ ਨੂੰ ਘਟਾ ਕੇ 1 ਤੋਂ 2 ਕਿਲੋ ਕਰ ਦਿੱਤਾ ਹੈ। ਉੱਥੇ ਕੁੱਝ ਹੋਟਲਾਂ ਨੇ ਪਿਆਜ਼ਾਂ ਵਾਲੇ ਭੋਜਨਾਂ ਉੱਤੇ ਵਾਧੂ ਪੈਸਾ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਪੜ੍ਹੋ ਪੂਰੀ ਖ਼ਬਰ

Onion prices hike
ਪਿਆਜ਼ਾਂ ਦੀਆਂ ਕੀਮਤਾਂ 150 ਰੁਪਏ ਤੱਕ ਅਪੜਣ ਦੇ ਨਜ਼ਦੀਕ

By

Published : Dec 4, 2019, 8:40 PM IST

ਕੋਲਕਾਤਾ/ਨਾਸਿਕ : ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਆਜ਼ ਦੀਆਂ ਕੀਮਤਾਂ 150 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਕਰੀਬ ਪਹੁੰਚ ਗਈਆਂ ਹਨ। ਦੇਸ਼ ਦੇ ਇੱਕ ਪ੍ਰਮੁੱਖ ਪਿਆਜ਼ ਉਤਪਾਦਕ ਨਾਸਿਕ ਵਿੱਚ ਥੋਕ ਦੀਆਂ ਕੀਮਤਾਂ 13,000 ਰੁਪਏ ਪ੍ਰਤੀ ਕਵਿੰਟਲ ਹਨ, ਭਾਵ 130 ਰੁਪਏ ਪ੍ਰਤੀ ਕਿਲੋਗ੍ਰਾਮ। ਇੰਨ੍ਹਾਂ ਕੀਮਤਾਂ ਨੂੰ ਦੇਖਣ ਤੋਂ ਬਾਅਦ ਵਾਪਰੀਆਂ ਅਤੇ ਆਮ ਲੋਕਾਂ ਨੂੰ ਡਰ ਹੈ ਕਿ ਇਹ ਕੀਮਤਾਂ ਜਲਦ ਹੀ ਖ਼ੁਦਰਾ ਬਾਜ਼ਾਰ ਵਿੱਚ ਵੀ ਦੇਖਣ ਨੂੰ ਮਿਲਣਗੀਆਂ।

ਪਿਆਜ਼ਾਂ ਦੀਆਂ ਵੱਧਦੀਆਂ ਕੀਮਤਾਂ ਕਾਰਨ ਪਹਿਲਾਂ ਤੋਂ ਹੀ ਘਰਾਂ ਵਿੱਚ ਇਸ ਦੀ ਖ਼ਪਤ ਘੱਟ ਕਰ ਦਿੱਤੀ ਗਈ ਹੈ। ਜੋ ਲੋਕ ਮਹੀਨੇ ਦੇ 5 ਤੋਂ 6 ਕਿਲੋ ਪਿਆਜ਼ ਲੈਂਦੇ ਸਨ ਉਨ੍ਹਾਂ ਨੇ ਇਸ ਨੂੰ ਘਟਾ ਕੇ 1 ਤੋਂ 2 ਕਿਲੋ ਕਰ ਦਿੱਤਾ ਹੈ। ਉੱਥੇ ਕੁੱਝ ਹੋਟਲਾਂ ਨੇ ਪਿਆਜ਼ਾਂ ਵਾਲੇ ਭੋਜਨਾਂ ਉੱਤੇ ਵਾਧੂ ਪੈਸਾ ਵਸੂਲਣਾ ਸ਼ੁਰੂ ਕਰ ਦਿੱਤਾ ਹੈ।

ਸਭ ਤੋਂ ਝਟਕੇ ਵਾਲੀ ਖ਼ਬਰ ਇਹ ਹੈ ਕਿ ਹੁਣ ਪਿਆਜ਼ ਦੀ ਚੋਰੀ ਦੀਆਂ ਖ਼ਬਰਾਂ ਵੀ ਆਉਣ ਲੱਗੀਆਂ ਹਨ। ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਖੇਤਾਂ ਤੋਂ ਹੀ 30 ਹਜ਼ਾਰ ਦੀ ਫ਼ਸਲ ਦੀ ਚੋਰੀ ਹੋ ਗਈ।

ਆਖ਼ਿਰ ਕਿਉਂ ਵੱਧ ਰਹੀਆਂ ਹਨ ਪਿਆਜ਼ ਦੀਆਂ ਕੀਮਤਾਂ ?
ਮਹਾਂਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਤੇਲੰਗਾਨਾ ਵਰਗੇ ਮੁੱਖ ਉਤਪਾਦਕ ਖੇਤਰਾਂ ਵਿੱਚ ਇਸ ਮਾਨਸੂਨ ਦੇ ਮੌਸਮ ਵਿੱਚ ਭਾਰੀ ਮੀਂਹ ਕਾਰਨ ਫ਼ਸਲ ਬਰਬਾਦ ਹੋ ਗਈ ਹੈ। ਇੰਨ੍ਹਾਂ ਸੂਬਿਆਂ ਵਿੱਚ ਆਮ ਤੋਂ ਜ਼ਿਆਦਾ ਮੀਂਹ ਪਿਆ ਜਿਸ ਦਾ ਅਸਰ ਪਿਆਜ਼ਾਂ ਦੀਆਂ ਕੀਮਤਾਂ ਉੱਤੇ ਦੇਖਣ ਨੂੰ ਮਿਲ ਰਿਹਾ ਹੈ।

ਮਹਾਂਰਾਸ਼ਟਰ ਵਿੱਚ ਆਮ ਤੋਂ ਡੇਢ ਗੁਣਾ ਜ਼ਿਆਦਾ ਮੀਂਹ ਪਿਆ, ਉੱਥੇ ਗੁਜਰਾਤ ਵਿੱਚ ਦੁਗਣਾ। ਮੱਧ ਪ੍ਰਦੇਸ਼ ਅਤੇ ਗੁਜਰਾਤ ਦੀ ਗੱਲ ਕਰੀਏ ਤਾਂ ਉੱਥੇ ਆਮ ਤੋਂ 70 ਫ਼ੀਸਦੀ ਅਤੇ ਤੇਲੰਗਾਨਾ ਵਿੱਚ 65 ਫ਼ੀਸਦੀ ਜ਼ਿਆਦਾ ਮੀਂਹ ਪਿਆ। ਵਾਧੂ ਮੀਂਹ ਕਾਰਨ ਪਿਆਜ਼ਾਂ ਦੀ ਫ਼ਸਲ ਨੂੰ ਵਿਆਪਕ ਨੁਕਸਾਨ ਹੋਇਆ ਹੈ।

ਵਿਚੋਲਿਆਂ ਦੀ ਭੂਮਿਕਾ
ਮਾਹਿਰਾਂ ਦਾ ਕਹਿਣਾ ਹੈ ਕਿ ਜਲਵਾਯੂ ਨਾਲ ਸੰਬਧਿਤ ਤੱਥਾਂ ਤੋਂ ਜ਼ਿਆਦਾ ਜਿੰਮੇਵਾਰ ਵਿਚੋਲੇ ਹਨ।

ਵਾਆਈਟੀ ਵੇਲੋਰ ਦੇ ਸੀਨੀਅਰ ਸਹਾਇਕ ਪ੍ਰੋਫੈਸਰ ਡਾਕਟਰ ਅਲੀ ਪੀ ਨੇ ਕਿਹਾ ਕਿ ਦੇਸ਼ ਵਿੱਚ ਪਿਆਜ਼ ਦੀ ਪੂਰਤੀ ਲੜੀ ਉੱਤੇ ਨਜ਼ਰ ਰੱਖਣ ਵਾਲੇ ਉਨ੍ਹਾਂ ਦੀ ਸੋਧ ਨੇ ਇਹ ਸਿੱਟਾ ਕੱਢਿਆ ਹੈ ਕਿ ਪਿਆਜ਼ ਦੀਆਂ ਕੀਮਤਾਂ ਵਿੱਚ 1998 ਤੋਂ ਉਤਾਰ-ਚੜਾਅ ਹੋ ਰਿਹਾ ਹੈ। ਇਸ ਦੇ ਲਈ ਮੰਗ-ਪੂਰਤੀ ਦੀ ਅੜਚਣਾ ਦੇ ਨਾਲ-ਨਾਲ ਵਿਚੋਲੇ ਵੀ ਕਈ ਹੱਦ ਤੱਕ ਜਿੰਮੇਵਾਰ ਹਨ।

ਉਨ੍ਹਾਂ ਅੱਗੇ ਕਿਹਾ ਕਿ ਬਾਜ਼ਾਰਂ ਵਿੱਚ ਪਿਆਜ਼ਾਂ ਦੇ ਅੰਦਰੂਨੀ ਮੁੱਲ ਵਾਧੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਦਕਿ ਕਿਸਾਨ ਜੋ ਮੁੱਖ ਉਤਪਾਦਕ ਹਨ ਉਨ੍ਹਾਂ ਦੇ ਪਿਆਜ਼ਾਂ ਦਾ ਮੁੱਲ ਕੇਵਲ 5­-10 ਰੁਪਏ ਪ੍ਰਤੀ ਕਿਲੋਗ੍ਰਾਮ ਪੈਂਦਾ ਹੈ ਅਤੇ ਮੁਨਾਫ਼ੇ ਖ਼ੁਦਰਾ ਵਿਕਰੇਤਾ ਅਤੇ ਥੋਕ ਵਿਕਰੇਤਿਆਂ ਦੀ ਜੇਬ ਵਿੱਚ ਜਾਂਦੇ ਹਨ।

ਆਯਾਤ ਉੱਤੇ ਨਿਰਭਰ
ਨਵੰਬਰ ਵਿੱਚ ਮੋਦੀ ਸਰਕਾਰ ਨੇ ਪਿਆਜ਼ ਦੀ ਘਰੇਲੂ ਉਪਲੱਭਤਾ ਵਿੱਚ ਸੁਧਾਰ ਕਰਨ ਅਤੇ ਕੀਮਤਾਂ ਦੀ ਜਾਂਚ ਕਰਨ ਲਈ 1.2 ਲੱਖ ਟਨ ਪਿਆਜ਼ ਆਯਾਤ ਕਰਨ ਨੂੰ ਹਰੀ ਝੰਡੀ ਦਿੱਤੀ ਸੀ। ਹਾਲਾਂਕਿ, ਦਸੰਬਰ ਦੇ ਅੰਤ ਤੱਕ ਇਹ ਸਟਾਕ ਆ ਜਾਵੇਗਾ ਅਤੇ ਜਦੋਂ ਤੱਕ ਉਹ ਨਹੀਂ ਆਉਂਦਾ ਉਦੋਂ ਤੱਕ ਆਮ-ਆਦਮੀ ਦੇ ਲਈ ਕੋਈ ਰਾਹਤ ਨਹੀਂ ਹਨ।

ABOUT THE AUTHOR

...view details