ਨਵੀਂ ਦਿੱਲੀ : ਚਾਲੂ ਵਿੱਤ ਸਾਲ ਦੀ ਦੂਸਰੀ ਛਿਮਾਹੀ (ਅਕਤੂਬਰ-ਮਾਰਚ) ਵਿੱਚ ਦੇਸ਼ ਵਿੱਚ ਨੌਕਰੀਆਂ ਦੇ ਮੌਕਿਆਂ ਵਿੱਚ 7 ਫ਼ੀਸਦੀ ਦੇ ਨਜ਼ਦੀਕ ਵਾਧਾ ਹੋਣ ਦਾ ਅਨੁਮਾਨ ਹੈ। ਆਰਥਿਕ ਗਤੀਵਿਧੀਆਂ ਵਿੱਚ ਸੁਸਤੀ ਨਾਲ ਰੁਜ਼ਗਾਰ ਲੈਂਡਸਕੇਪ ਉੱਤੇ ਅਸਰ ਪਿਆ ਹੈ।
ਟੀਮਲੀਜ਼ ਦੇ ਰੁਜ਼ਗਾਰ ਲੈਂਡਸਕੇਪ ਦੀ ਦੂਸਰੀ ਛਿਮਾਹੀ ਰਿਪੋਰਟ ਮੁਤਾਬਕ ਆਰਥਿਕ ਸੁਧਾਰਾਂ ਦੇ ਚੱਲਦਿਆਂ ਅਕਤੂਬਰ-ਮਾਰਚ ਅਵਧੀ ਵਿੱਚ 19 ਖੇਤਰਾਂ ਵਿਚੋਂ 7 ਵਿੱਚ ਨੌਕਰੀ ਗਤੀਵਿਧਿਆਂ ਵਿੱਚ ਸੁਧਾਰ ਆਉਣ ਦੀ ਉਮੀਦ ਹੈ ਜਦਕਿ 9 ਖੇਤਰਾਂ ਵਿੱਚ ਰੁਜ਼ਗਾਰ ਲੈਂਡਸਕੇਪ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਚਾਲੂ ਵਿੱਤ ਸਾਲ ਦੀ ਮੌਜੂਦਾ ਛਿਮਾਹੀ ਵਿੱਚ ਨੌਕਰੀਆਂ ਦੇ ਮੌਕਿਆਂ ਵਿੱਚ 7.12 ਫ਼ੀਸਦੀ ਵਾਧਾ ਹੋਵੇਗਾ।
ਸਿਹਤ ਸੇਵਾਵਾਂ ਅਤੇ ਦਵਾਈਆਂ, ਸੂਚਨਾ ਤਕਨੀਕੀ, ਈ-ਕਾਮਰਸ ਅਤੇ ਉਦਯੋਗਿਕ ਸਟ੍ਰਾਟ-ਅੱਪ, ਸਿੱਖਿਆ ਸੇਵਾਵਾਂ, ਕੇਪੀਓ, ਬਿਜਲੀ ਅਤੇ ਊਰਜਾ ਅਤੇ ਲਾਜਿਸਟਿਕਸ ਵਰਗੇ ਖੇਤਰਾਂ ਵਿੱਚ ਭਰਤੀ ਗਤੀਵਿਧੀਆਂ ਵਿੱਚ ਸਕਾਰਾਤਮਕ ਰੁਖ ਦੱਸਿਆ ਗਿਆ ਹੈ। ਉੱਥੇ ਹੀ ਨਿਰਮਾਣ, ਇੰਜੀਨੀਅਰਿੰਗ ਅਤੇ ਬੁਨਿਆਦੀ ਢਾਂਚਾ, ਨਿਰਮਾਣ ਅਤੇ ਰੀਅਲ ਅਸਟੇਟ, ਵਿੱਤੀ ਸੇਵਾ, ਖ਼ੁਦਰਾ, ਬੀਪੀਓ/ਸੂਚਨਾ ਤਕਨੀਕੀ ਆਧਾਰਿਤ ਸੇਵਾ, ਦੂਰਸੰਚਾਰ, ਯਾਤਰਾ ਅਤੇ ਪ੍ਰਾਹੁਣਾਚੀਰ, ਐੱਫ਼ਐੱਮਜੀਸੀ, ਖੇਤੀ ਅਤੇ ਖੇਤੀ ਰਸਾਇਣ ਖੇਤਰਾਂ ਵਿੱਚ ਭਰਤੀ ਗਤੀਵਿਧੀਆਂ ਵਿੱਚ ਗਿਰਾਵਟ ਦਾ ਅਨੁਮਾਨ ਹੈ।