ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉੱਚੇ ਕਰਾਂ ਕਾਰਨ ਭਾਰਤ ਕਈ ਸਾਲਾਂ ਤੋਂ ਅਮਰੀਕਾ ਦੇ ਵਪਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਆਪਣੀ ਪਹਿਲੀ ਭਾਰਤ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨਗੇ।
ਜਾਣਕਾਰੀ ਮੁਤਾਬਕ ਟਰੰਪ ਆਪਣੀ ਪਤਨੀ ਮੇਲਾਨਿਆ ਟਰੰਪ ਦੇ ਨਾਲ 24-25 ਫ਼ਰਵਰੀ ਨੂੰ ਭਾਰਤ ਯਾਤਰਾ ਉੱਤੇ ਆ ਰਹੇ ਹਨ। ਟਰੰਪ ਨੇ ਬੁੱਧਵਾਰ ਨੂੰ ਕੋਲਰਾਡੋ ਵਿੱਚ 'ਕੀਪ ਅਮਰੀਕ ਗ੍ਰੇਟ' ਰੈਲੀ ਵਿੱਚ ਕਿਹਾ ਕਿ ਮੈਂ ਅਗਲੇ ਹਫ਼ਤੇ ਭਾਰਤ ਜਾ ਰਿਹਾ ਹਾਂ ਅਤੇ ਅਸੀਂ ਵਪਾਰ ਉੱਤੇ ਗੱਲ ਕਰਨ ਵਾਲੇ ਹਾਂ। ਭਾਰਤ ਸਾਨੂੰ ਕਈ ਸਾਲਾਂ ਤੋਂ ਪ੍ਰਭਾਵਿਤ ਕਰ ਰਿਹਾ ਹੈ।
ਟਰੰਪ ਨੇ ਆਪਣੇ ਹਜ਼ਾਰਾਂ ਸਮੱਰਥਕਾਂ ਦੇ ਸਾਹਮਣੇ ਕਿਹਾ ਕਿ ਉਹ ਅਸਲ ਵਿੱਚ ਮੋਦੀ ਨੂੰ ਪਸੰਦ ਕਰਦੇ ਹਨ ਅਤੇ ਉਹ ਆਪਸ ਵਿੱਚ ਵਪਾਰ ਉੱਤੇ ਗੱਲਬਾਤ ਕਰਾਂਗੇ। ਉਨ੍ਹਾਂ ਨੇ ਕਿਹਾ ਅਸੀਂ ਥੋੜੀ ਸਾਧਾਰਣ ਗੱਲਬਾਤ ਕਰਾਂਗੇ, ਥੋੜੀ ਵਪਾਰਕ ਗੱਲਬਾਤ ਕਰਾਂਗੇ। ਭਾਰਤ ਸਾਡੇ ਉੱਤੇ ਕਰ ਲਾ ਰਿਹਾ ਹੈ ਅਤੇ ਭਾਰਤ ਵਿੱਚ ਇਹ ਦੁਨੀਆਂ ਦੀ ਸਭ ਤੋਂ ਜ਼ਿਆਦਾ ਦਰਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ : ਸੁਨੀਲ ਮਿੱਤਲ ਨੇ ਟੈਲੀਕਾਮ ਸੈਕਟਰ ਟੈਕਸਾਂ, ਫੀਸਾਂ ਵਿੱਚ ਕਟੌਤੀ ਦੀ ਕੀਤੀ ਮੰਗ