ਪੰਜਾਬ

punjab

ETV Bharat / business

IMF ਮੁਖੀ ਦੇ ਬਾਹਰੀ ਸਲਾਹਕਾਰ ਸਮੂਹ 'ਚ ਸ਼ਾਮਲ ਹੋਏ ਰਘੂਰਾਮ ਰਾਜਨ

ਰਾਜਨ ਅਤੇ 11 ਹੋਰ ਅਰਥ-ਸ਼ਾਸਤਰੀਆਂ ਨੂੰ ਬਾਹਰੀ ਸਲਾਹਕਾਰ ਸਮੂਹ ਦਾ ਮੈਂਬਰ ਬਣਾਇਆ ਗਿਆ ਹੈ। ਇਹ ਸਲਾਹਕਾਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਪੈਦਾ ਹੋਏ ਸੰਕਟ ਨੂੰ ਲੈ ਕੇ ਚੁੱਕੇ ਜਾਣ ਵਾਲੇ ਕਦਮਾਂ ਸਮੇਤ ਦੁਨੀਆ ਭਰ ਵਿੱਚ ਹੋ ਰਹੇ ਬਦਲਾਅ ਅਤੇ ਨੀਤੀਗਤ ਮੁੱਦਿਆਂ ਉੱਤੇ ਆਪਣੀ ਰਾਇ ਆਈਐੱਮਐੱਫ਼ ਮੁਖੀ ਨੂੰ ਦੇਣਗੇ।

IMF ਮੁਖੀ ਦੇ ਬਾਹਰੀ ਸਲਾਹਕਾਰ ਸਮੂਹ 'ਚ ਸ਼ਾਮਲ ਹੋਏ ਰਘੂਰਾਮ ਰਾਜਨ
IMF ਮੁਖੀ ਦੇ ਬਾਹਰੀ ਸਲਾਹਕਾਰ ਸਮੂਹ 'ਚ ਸ਼ਾਮਲ ਹੋਏ ਰਘੂਰਾਮ ਰਾਜਨ

By

Published : Apr 11, 2020, 12:11 AM IST

ਵਾਸ਼ਿੰਗਟਨ : ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੂੰ ਅੰਤਰ-ਰਾਸ਼ਟਰੀ ਮੁਦਰਾ ਫ਼ੰਡ (ਆਈਐੱਮਐੱਫ਼) ਦੀ ਮੁਖੀ ਕ੍ਰਿਸਟਾਲਿਨਾ ਜਾਰਜੀਵਾ ਦੇ ਬਾਹਰੀ ਸਲਾਹਕਾਰ ਸਮੂਹ ਦਾ ਮੈਂਬਰ ਬਣਾਇਆ ਗਿਆ ਹੈ। ਜਾਰਜੀਵਾ ਨੇ ਸ਼ੁੱਕਰਵਾਰ ਨੂੰ ਦਾ ਐਲਾਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਰਾਜਨ ਅਤੇ 11 ਹੋਰ ਅਰਥ-ਸ਼ਾਸਤਰੀਆਂ ਨੂੰ ਬਾਹਰੀ ਸਲਾਹਕਾਰ ਸਮੂਹ ਦਾ ਮੈਂਬਰ ਦਾ ਬਣਾਇਆ ਗਿਆ ਹੈ। ਇਹ ਸਲਾਹਕਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਸੰਕਟ ਨੂੰ ਲੈ ਕੇ ਚੁੱਕੇ ਜਾਣ ਵਾਲੇ ਕਦਮਾਂ ਸਮੇਤ ਦੁਨੀਆ ਭਰ ਵਿੱਚ ਹੋ ਰਹੇ ਬਦਲਾਅ ਅਤੇ ਨੀਤੀਗਤ ਮੁੱਦਿਆਂ ਉੱਤੇ ਆਪਣੀ ਰਾਏ ਆਈਐੱਮਐੱਫ਼ ਮੁਖੀ ਨੂੰ ਦੇਣਗੇ।

ਰਾਜਨ ਸਤੰਬਰ 2016 ਤੱਕ 3 ਸਾਲ ਤੱਕ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹਿ ਚੁੱਕੇ ਹਨ। ਉਹ ਸਾਰੇ ਸ਼ਿਕਾਗੋ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹਨ। ਜਾਰਜੀਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸਾਹਮਣੇ ਆਈਆਂ ਚੁਣੌਤੀਆਂ ਨੂੰ ਪਹਿਲਾਂ ਤੋਂ ਹੀ ਉਸ ਦੇ ਮੈਂਬਰ ਦੇਸ਼ ਤੇਜ਼ੀ ਨਾਲ ਬਦਲਦੀ ਦੁਨੀਆਂ ਅਤੇ ਗੁੰਝਲਦਾਰ ਨੀਤੀਗਤ ਮੁੱਦਿਆਂ ਦਾ ਸਾਹਮਣਾ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਇਸ ਸੰਦਰਭ ਵਿੱਚ ਮੈਂਬਰਾਂ ਦੀ ਵਧੀਆ ਸੇਵਾ ਕਰਨ ਦੇ ਲਈ ਅਸੀਂ ਆਈਐੱਮਐੱਫ਼ ਦੇ ਅੰਦਰੂਨੀ ਸਰੋਤਾਂ ਦੇ ਨਾਲ ਹੀ ਬਾਹਰੀ ਸਰੋਤਾਂ ਨਾਲ ਵੀ ਗੁਣਵੱਤਾ ਰਾਏ ਤੇ ਮਾਹਿਰਾਂ ਦੀ ਲੋੜ ਹੈ। ਮੈਨੂੰ ਖ਼ੁਸ਼ੀ ਹੈ ਕਿ ਇਸ ਦਿਸ਼ਾਂ ਵਿੱਚ ਸੇਵਾ ਦੇਣ ਦੇ ਲਈ ਉੱਚ ਨੀਤੀਗਤ ਅਨੁਭਵ ਵਾਲੇ ਲੋਕਾਂ ਤੋਂ ਲੈ ਕੇ ਬਾਜ਼ਾਰ ਤੇ ਨਿੱਜੀ ਖੇਤਰਾਂ ਦੇ ਮਾਹਿਰਾਂ ਸਹਿਮਤ ਹੋਏ ਹਨ।

(ਪੀਟੀਆਈ)

ABOUT THE AUTHOR

...view details