ਨਵੀਂ ਦਿੱਲੀ : ਜੀਐੱਸਟੀ ਕੌਂਸਲ ਅੱਜ ਮੀਟਿੰਗ ਕਰਨ ਜਾ ਰਿਹਾ ਹੈ। ਇਹ ਮੀਟਿੰਗ ਵੀਡਿਓ ਕਾਨਫ਼ਰੰਸ ਰਾਹੀਂ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਰੁੱਝੀ ਹੋਈ ਹੈ ਜਿਸ ਕਾਰਨ ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਸੀ।
ਸ਼ਨਿਚਰਵਾਰ ਨੂੰ ਹੋਣ ਵਾਲੀ ਇਸ ਮੀਟਿੰਗ ਵਿੱਚ ਇਲੈਕਟ੍ਰੋਨਿਕ ਵਾਹਨਾਂ (ਈ-ਵਾਹਨਾਂ) ਤੇ GST ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਦੀ ਸੰਭਾਵਨਾ ਹੈ। ਜੀਐੱਸਟੀ ਕੌਂਸਲ ਦੀ 36ਵੀਂ ਮੀਟਿੰਗ ਵੀਡਿਓ ਕਾਨਫਰੰਸ ਰਾਹੀਂ ਹੋਵੇਗੀ।
ਇਸ ਤੋਂ ਪਹਿਲਾਂ 21 ਜੂਨ ਦੀ ਕਮੇਟੀ ਨੇ ਕਿਹਾ ਸੀ ਕਿ ਇੰਨ੍ਹਾਂ ਉੱਤੇ ਜੀਐੱਸਟੀ ਰਿਆਇਤਾਂ ਬਾਰੇ ਵਿੱਚ ਫਿਟਮੈਂਟ ਕਮੇਟੀ ਜਾਂਚ ਕਰੇਗੀ ਅਤੇ ਉਸ ਦੀ ਸਿਫ਼ਾਰਸ਼ ਨੂੰ ਅਗਲੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਜੇ ਇਲੈਕਟ੍ਰਿਕ ਵਾਹਨਾਂ ਵਿੱਚ ਜੀਐੱਸਟੀ ਦਰਾਂ ਘਟਾਈਆਂ ਜਾਂਦੀਆਂ ਹਨ ਤਾਂ ਇਹ ਈ-ਵਾਹਨਾਂ ਨੂੰ ਅੱਗੇ ਲਿਆਉਣ ਦੀ ਦਿਸ਼ਾ ਵਿੱਚ ਇੱਕ ਮਹੀਨੇ ਦੇ ਅੰਦਰ ਦੂਸਰਾ ਵੱਡਾ ਕਦਮ ਹੋਵੇਗਾ।
ਇਹ ਵੀ ਪੜ੍ਹੋ : ਚਾਚਾ-ਭਤੀਜੇ ਵਿਚਾਲੇ ਵੰਡਿਆ ਜਾਵੇਗਾ ਪੌਂਟੀ ਚੱਢਾ ਦਾ 15000 ਕਰੋੜ ਦਾ ਵੇਵ ਗਰੁੱਪ
ਜਾਣਕਾਰੀ ਮੁਤਾਬਕ 5 ਜੁਲਾਈ ਨੂੰ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਸੀ ਕਿ ਇਲੈਕਟ੍ਰਿਕ ਵਾਹਨ ਖਰੀਦਣ ਵਾਲੇ ਲੋਕਾਂ ਨੂੰ ਇਸ ਦੇ ਲੋਨ ਦੇ ਵਿਆਜ਼ ਦੇ ਭੁਗਤਾਨ ਦੇ 1.5 ਲੱਖ ਰੁਪਏ ਤੱਕ ਦੀ ਇਨਕਮ ਟੈਕਸ ਕਟੌਤੀ ਦਾ ਫ਼ਾਇਦਾ ਮਿਲੇਗਾ। ਸਰਕਾਰ ਇਲੈਕਟ੍ਰਿਕ ਵਾਹਨਾਂ ਉੱਤੇ ਪਾਰਕਿੰਗ ਮੁਫ਼ਤ ਅਤੇ ਟੋਲ ਟੈਕਸ ਨਾ ਲੈਣ ਦੇ ਪ੍ਰਸਤਾਵ ਉੱਤੇ ਪਹਿਲਾਂ ਕੰਮ ਕਰ ਰਹੀ ਹੈ।