ਨਵੀਂ ਦਿੱਲੀ : ਪੀਐਨਬੀ ਘਟਾਲੇ ਦਾ ਦੋਸ਼ੀ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇਸ਼ ਛੱਡ ਕੇ ਫ਼ਰਾਰ ਹੋ ਗਿਆ ਹੈ। ਉਸਦੀ ਭਾਰਤੀ ਜਾਇਦਾਦ ਦੀ ਨਿਲਾਮੀ ਨੂੰ ਲੈ ਕੇ ਵਿੱਤ ਮੰਤਰਾਲੇ ਦੇ ਦੋ ਅਹਿਮ ਵਿਭਾਗਾਂ ਵਿਚਕਾਰ ਅਣ-ਬਣ ਹੋ ਗਈ ਹੈ। ਅਸਲ ਵਿੱਚ ਆਮਦਨ ਕਰ ਵਿਭਾਗ ਮਾਰਚ ਨੇ ਇੱਕ ਨਿਲਾਮੀ ਕਰਨੀ ਸੀ। ਇਸ ਨਿਲਾਮੀ ਨੂੰ ਲੈ ਕੇ ਆਮਦਨ ਕਰ ਵਿਭਾਗ ਹੀਰਾ ਵਪਾਰੀ ਨੀਰਵ ਮੋਦੀ ਦੇ ਠਿਕਾਣਿਆ ਤੋਂ ਬਰਾਮਦ ਹੋਈ ਮਾਡਰਨ ਅਤੇ ਕੀਮਤੀ ਪੇਟਿੰਗਾਂ ਦੀ ਨਿਲਾਮੀ ਕਰਨ ਜਾ ਰਿਹਾ ਹੈ, ਜਿੰਨ੍ਹਾਂ ਦੀ ਕੀਮਤ ਲਗਭਗ 30-50 ਕਰੋੜ ਰੁਪਏ ਹੈ।
ਨੀਰਵ ਮੋਦੀ ਤੋਂ ਵਸੂਲੀ ਲਈ ਆਮਦਨ ਕਰ ਵਿਭਾਗ ਤੇ ਈਡੀ ਹੋਏ ਆਹਮੋ-ਸਾਹਮਣੇ
ਦੇਸ਼ ਦੇ ਭਗੋੜੇ ਨੀਰਵ ਮੋਦੀ ਤੋਂ ਕਰੋੜ ਰੁਪਏ ਦੀ ਵਸੂਲੀ ਨੂੰ ਲੈ ਕੇ ਮਾਰ ਮਾਡਰਨ ਅਤੇ ਕੀਮਤੀ ਪੇਟਿੰਗਾਂ ਦੀ ਹੋਣ ਵਾਲੀ ਨਿਲਾਮੀ ਨੂੰ ਲੈ ਕੇ ਈਡੀ ਦੀ ਆਮਦਨ ਕਰ ਵਿਭਾਗ ਨੂੰ ਦਿੱਤੀ ਚੇਤਾਵਨੀ।
ਨੀਰਵ ਮੋਦੀ ।
ਨੀਰਵ ਮੋਦੀ ਨੇ ਆਪਣੀ ਇੱਕ ਸ਼ੈਲ ਕੰਪਨੀ ਰਾਹੀਂ 96 ਕਰੋੜ ਦਾ ਕਰ ਬਚਾਇਆ ਹੈ। ਆਮਦਨ ਕਰ ਨੇ ਇਸ ਨਿਲਾਮੀ ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤਾ ਹੈ।
ਉਥੇ ਹੀ ਈ.ਡੀ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਜਿੰਨ੍ਹਾਂ ਪੇਟਿੰਗਾਂ ਦੀ ਨਿਲਾਮੀ ਆਮਦਨ ਕਰ ਵਿਭਾਗ ਕਰ ਰਿਹਾ ਹੈ, ਉਹੀ ਪੇਟਿੰਗਾਂ ਈਡੀ ਕੋਲ ਵੀ ਹਨ। ਈਡੀ ਨੇ ਇਸ ਸਬੰਧੀ ਚੇਤਾਵਨੀ ਦਿੰਦਿਆ ਕਿਹਾ ਕਿ ਜੇ ਇੰਨ੍ਹਾਂ ਪੇਟਿੰਗਾਂ ਦੀ ਨਿਲਾਮੀ ਆਮਦਨ ਵਿਭਾਗ ਕਰਦਾ ਹੈ ਤਾਂ ਉਸ ਵਿਰੁੱਧ ਐਫ਼.ਆਈ.ਆਰ ਦਰਜ਼ ਕੀਤੀ ਜਾਵੇਗੀ।