ਪੰਜਾਬ

punjab

ETV Bharat / business

ਕੋਰੋਨਾ ਸੁਰੱਖਿਆ ਬੀਮਾ ਪਾਲਿਸੀ ਲਈ ਲੋਕਾਂ ਦਾ ਵਧ ਰਿਹੈ ਰੁਝਾਨ: ਬੀਮਾ ਕੰਪਨੀਆਂ

ਪਾਲਿਸੀ ਬਾਜ਼ਾਰ ਦੇ ਸਿਹਤ ਬੀਮਾ ਕੋਰੋਬਾਰ ਦੇ ਮੁੱਖੀ ਅਮੁਤ ਛਾਬੜਾ ਨੇ ਕਿਹਾ ਕਿ ਕੋਰੋਨਾ ਸੁਰੱਖਿਆ ਬੀਮਾ ਨੂੰ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਇਸ ਯੋਜਨਾ ਨੂੰ ਖ਼ਰੀਦਣ ਦੇ ਚਾਹਵਾਨ ਹਨ।

ਕੋਰੋਨਾ ਸੁਰੱਖਿਆ ਬੀਮਾ ਪਾਲਿਸੀ ਲਈ ਲੋਕਾਂ ਦਾ ਵਧ ਰਿਹੈ ਰੁਝਾਨ -ਬੀਮਾ ਕੰਪਨੀਆਂ
photo

By

Published : Jul 20, 2020, 2:06 PM IST

ਨਵੀਂ ਦਿੱਲੀ: ਕੋਰੋਨਾ ਕਵਚ ਸਿਹਤ ਬੀਮਾ ਪਾਲਿਸੀ ਬਾਜ਼ਾਰ ਵਿੱਚ ਆਉਣ ਦੇ ਨਾਲ ਹੀ ਬਹੁਤ ਮਸ਼ਹੂਰ ਹੋ ਗਈ ਹੈ।ਕੋਵਿਡ-19 ਮਹਾਮਾਰੀ ਦੇ ਵਾਧੇ ਨੂੰ ਦੇਖਦੇ ਹੋਏ ਕਰੀਬ ਸਾਰੇ ਸਾਧਾਰਨ ਤੇ ਸਿਹਤ ਬੀਮਾ ਕੰਪਨੀਆਂ ਨੇ ਕੋਰੋਨਾ ਵਾਇਰਸ ਪੌਜ਼ੀਟਿਵ ਮਰੀਜ਼ਾਂ ਦੇ ਲਈ ਇਹ ਬੀਮਾ 10 ਜੁਲਾਈ ਤੋਂ ਸ਼ੁਰੂ ਕਰ ਦਿੱਤਾ ਹੈ। ਇਸ ਦਾ ਉਦੇਸ਼ ਹੈ ਕਿ ਲੋਕ ਇਸ ਮਹਾਮਾਰੀ ਦੇ ਇਲਾਜ ਦੇ ਲਈ ਘੱਟ ਦਰ ਉੱਤੇ ਇੱਕ ਸਿਹਤ ਬੀਮਾ ਜ਼ਰੂਰ ਕਰਵਾ ਲੈਣ।

ਇਸ ਵਿੱਚ ਸਾਢੇ ਤਿੰਨ ਮਹੀਨੇ ਤੋਂ 9 ਮਹੀਨੇ ਦੇ ਲਈ ਪਾਲਿਸੀ ਵੇਚੀ ਜਾ ਰਹੀ ਹੈ।ਇਸ ਵਿੱਚ ਬੀਮਾ ਕਰਵਾਉਣ ਵਾਲੇ ਵਿਅਕਤੀ ਦੇ ਇਲਾਜ ਖ਼ਰਚ ਲਈ 5 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਬੀਮਾ ਰੈਗੁਲੇਟਰੀ ਇਰਦਾਈ ਨੇ ਇਸ ਲਈ ਕੰਪਨੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਾਲਿਸੀ ਬਾਜ਼ਾਰ ਦੇ ਸਿਹਤ ਬੀਮਾ ਕਾਰੋਬਾਾਰ ਦੇ ਮੁਖੀ ਅਮੁਤ ਛਾਬੜਾ ਨੇ ਕਿਹਾ ਕਿ ਇਸ ਲਈ ਕੋਰੋਨਾ ਸੁਰੱਖਿਆ ਨੂੰ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਇਸ ਯੋਜਨਾ ਨੂੰ ਖ਼ਰੀਦਣ ਦੇ ਇਛੁੱਕ ਹਨ।

ਉਨ੍ਹਾਂ ਦੱਸਿਆ ਕਿ ਪਾਲਿਸੀ ਬਾਜਾਰ ਦੀ ਵੈੱਬਸਾਈਟ ਉੱਤੇ ਕੰਪਨੀਆਂ ਹਰ ਰੋਜ਼ 300 ਤੋਂ 500 ਤੱਕ ਇਸ ਪਾਲਿਸੀ ਨੂੰ ਵੇਚ ਰਹੀਆਂ ਹਨ। ਇਸ ਪਾਲਿਸੀ ਨੂੰ ਜ਼ਿਆਦਾਤਰ ਨੌਜਵਾਨ ਖ਼ਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਾਲਿਸੀ ਕਾਫ਼ੀ ਮੁਨਾਸਿਫ਼ ਦਰ ਉੱਤੇ ਦਿੱਤੀਆਂ ਜਾ ਰਹੀਆਂ ਹਨ। ਇਸ ਨੂੰ ਮਹੀਨਾਵਾਰ ਸਿਰਫ਼ 208 ਰੁਪਏ ਤੱਕ ਦੇ ਘੱਟ ਪ੍ਰੀਮੀਅਮ ਉੱਤੇ ਖਰੀਦਾ ਜਾ ਸਕਦਾ ਹੈ ਜੋ ਕਿ ਕਾਫ਼ੀ ਸਸਤਾ ਹੈ।ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ ਤੇ ਦਿੱਲੀ ਐਨਸੀਆਰ ਦੇ ਲੋਕਾਂ ਨੇ ਇਸ ਵਿੱਚ ਵਧੇਰੇ ਰੁਚੀ ਦਿਖਾਈ ਹੈ।

ਐਸਬੀਆਈ ਜਨਰਲ ਬੀਮਾ ਕੰਪਨੀ ਨੇ ਅੰਡਰਰਾਈਟਿੰਗ ਤੇ ਬੀਮਾ ਕਾਰੋਵਾਰ ਦੇ ਮੁਖੀ ਸੁਬਰਾਮਨੀਅਮ ਬ੍ਰਹਮਾਜੋਸੀਯੁਲਾ ਨੇ ਕਿਹਾ ਕਿ ਇਸ ਵਿੱਚ ਫੈਮਲੀ ਫਲੋਟਰ ਤੇ ਪੰਜ ਲੱਖ ਦੇ ਬੀਮੇ ਉੱਤੇ 2500 ਰੁਪਏ ਰੋਜ ਦੇ ਹਸਪਤਾਲ ਰੋਜਾਨਾ ਕੈਸ਼ ਸੁਵਿਧਾ ਵੀ ਦਿੱਤੀ ਗਈ ਹੈ ਜੋ ਇਸ ਨੂੰ ਕਾਫ਼ੀ ਵਧੀਆ ਬਣਾਉਂਦਾ ਹੈ।

ਇੰਫਕੋ ਟੋਕਿਓ ਜਨਰਲ ਇੰਸ਼ੋਰੈਂਸ ਦੇ ਕਾਰਜਕਾਰੀ ਉਪ-ਪ੍ਰਧਾਨ (ਅੰਡਰਰਾਈਟਿੰਗ) ਸੁਬਰਤ ਮੰਡਲ ਨੇ ਵੀ ਕਿਹਾ ਕਿ ਕੋਵਿਡ-19 ਨੂੰ ਲੈ ਕੇ ਇਹ ਪਲਾਨ ਨੂੰ ਜਾਰੀ ਹੋਏ ਇੱਕ ਹਫ਼ਤਾ ਹੀ ਹੋਇਆ ਹੈ ਤੇ ਲੋਕ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ। ਕੋਰੋਨਾ ਕਵਚ ਨੂੰ ਵਿਅਕਤੀ ਆਪਣੇ ਲਈ ਤੇ ਅਪਣੇ ਪਤੀ ਜਾਂ ਪਤਨੀ, ਮਾਤਾ-ਪਿਤਾ, ਸੱਸ-ਸਹੁਰੇ ਤੇ 25 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਲਈ ਖ਼ਰੀਦ ਸਕਦਾ ਹੈ।

ABOUT THE AUTHOR

...view details