ਸਿਡਨੀ : ਇੱਕ ਆਸਟ੍ਰੇਲੀਆਈ ਅਦਾਲਤ ਨੇ ਵਾਕਸਵੈਗਨ ਨੂੰ ਆਪਣੇ ਡੀਜ਼ਲ ਵਾਹਨਾਂ ਤੋਂ ਨਿਕਾਸ ਬਾਰੇ ਗਾਹਕਾਂ ਨੂੰ ਗੁੰਮਰਾਹ ਕਰਨ ਲਈ ਰਿਕਾਰਡ 125 ਮਿਲੀਅਨ ਆਸਟ੍ਰੇਲੀਆਈ ਡਾਲਰ (86 ਮਿਲੀਅਨ ਅਮਰੀਕੀ ਡਾਲਰ) ਦਾ ਜ਼ੁਰਮਾਨਾ ਲਾਇਆ। ਹਾਲਾਂਕਿ ਕੰਪਨੀ ਇਸ ਉੱਤੇ ਅਪੀਲ ਕਰ ਸਕਦੀ ਹੈ।
ਫ਼ੈਡਰਲ ਕੋਰਟ ਨੇ ਪਾਇਆ ਕਿ ਆਸਟ੍ਰੇਲੀਆ ਨੇ ਗਾਹਕ ਵਾਚਡਾਗ ਦੇ ਨਾਲ ਸਹਿਮਤ ਕੰਪਨੀ ਦੇ ਸ਼ੁਰੂਆਤੀ 75 ਮਿਲੀਅਨ ਆਸਟ੍ਰੇਲੀਆਈ ਡਾਲਰ ਦੇ ਦੰਡ ਨੂੰ 'ਸਪਸ਼ੱਟ ਤੌਰ ਉੱਤੇ ਨਾਕਾਫ਼ੀ' ਦੱਸਿਆ ਗਿਆ ਸੀ ਅਤੇ ਗਾਹਕੀ ਨਿਯਮਾਂ ਦੀ ਉਲੰਘਣਾ ਲਈ ਦੇਸ਼ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਜ਼ੁਰਮਾਨੇ ਦੀ ਸਿਫ਼ਾਰਿਸ਼ ਕੀਤੀ ਗਈ ਸੀ।
ਜਰਮਨੀ ਦੀ ਮਸ਼ਹੂਰ ਕਾਰ ਨਿਰਮਾਤਾ ਉੱਤੇ ਨਿਕਾਸ ਪ੍ਰੀਖਣ ਨੂੰ ਧੋਖਾ ਦੇਣ ਲਈ ਡਿਜ਼ਾਇਨ ਕੀਤੇ ਗਏ ਸਾਫ਼ਟਵੇਅਰ ਦੇ ਨਾਲ ਕਾਰਾਂ ਨੂੰ ਫ਼ਿੱਟ ਕਰਨ ਦੇ ਦੋਸ਼ ਹਨ।