ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ 21 ਦਿਨਾਂ ਲਈ ਤਾਲਾਬੰਦੀ ਕੀਤੀ ਗਈ ਹੈ। ਇਸ ਦੌਰਾਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਹਨ ਕਿਉਂਕਿ ਉਨ੍ਹਾਂ ਕੋਲ ਜ਼ਰੂਰੀ ਵਸਤਾਂ ਖਰੀਦਣ ਲਈ ਨਗਦੀ ਨਹੀਂ ਹੈ।
ਤਾਲਾਬੰਦੀ ਦੌਰਾਨ ਨਾ ਹੋਵੋ ਪਰੇਸ਼ਾਨ, ਹੁਣ ਘਰ ਵਿੱਚ ਹੀ ਮਿਲੇਗਾ ਕੈਸ਼
ਤਾਲਾਬੰਦੀ ਦੌਰਾਨ ਲੋਕਾਂ ਨੂੰ ਨਗਦੀ ਦੀ ਕਾਫੀ ਪਰੇਸ਼ਾਨੀ ਆ ਰਹੀ ਹੈ। ਇਸੇ ਲਈ ਹੁਣ ਕੇਰਲ ਵਿੱਚ ਏਟੀਐਮਜ਼ ਨੇ ਲੋਕਾਂ ਨੂੰ ਘਰ ਤੱਕ ਨਗਦੀ ਪਹੁੰਚਾਉਣ ਲਈ ਡਾਕ ਵਿਭਾਗ ਨਾਲ ਸਮਝੌਤਾ ਕੀਤਾ ਹੈ।
ਫ਼ੋਟੋ।
ਇਸ ਮੁਸ਼ਕਲ ਨਾਲ ਨਜਿੱਠਣ ਲਈ ਕੇਰਲ ਸਰਕਾਰ ਨੇ ਇੱਕ ਨਵਾਂ ਉਪਰਾਲਾ ਕੀਤਾ ਹੈ। ਦਰਅਸਲ ਸੂਬੇ ਦੇ ਏਟੀਐਮਜ਼ ਨੇ ਲੋਕਾਂ ਨੂੰ ਘਰ ਤੱਕ ਨਗਦੀ ਪਹੁੰਚਾਉਣ ਲਈ ਡਾਕ ਵਿਭਾਗ ਨਾਲ ਸਮਝੌਤਾ ਕੀਤਾ ਹੈ।
ਕੇਰਲ ਦੇ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਇਸ ਤਹਿਤ ਡਾਕਘਰ ਘਰ-ਘਰ ਜਾ ਕੇ ਨਗਦੀ ਪਹੁੰਚਾਉਣਗੇ। ਵਿੱਤ ਮੰਤਰੀ ਮੁਤਾਬਕ, "8 ਅਪ੍ਰੈਲ ਤੋਂ ਬਾਅਦ ਲੋਕ ਆਪਣੇ ਖੇਤਰ ਵਿੱਚ ਆਪਣੇ ਡਾਕਘਰ ਨੂੰ ਫੋਨ ਕਰ ਸਕਦੇ ਹਨ, ਆਪਣੇ ਬੈਂਕ ਦਾ ਨਾਂਅ ਅਤੇ ਪਤਾ ਦੱਸ ਸਕਦੇ ਹਨ ਅਤੇ ਪੋਸਟਮੈਨ ਘਰ-ਘਰ ਜਾ ਕੇ ਪੈਸੇ ਦੇ ਕੇ ਆਉਣਗੇ।"