ਪੰਜਾਬ

punjab

ਐਮਾਜ਼ੋਨ ਤੋਂ ਬਾਅਦ ਹੁਣ ਫ਼ਲਿਪਕਾਰਟ ਵੀ ਹਿੰਦੀ 'ਚ ਕਰਵਾਏਗੀ ਆਨਲਾਈਨ ਸ਼ਾਪਿੰਗ

By

Published : Sep 3, 2019, 10:04 PM IST

ਭਾਰਤੀ ਬਾਜ਼ਾਰ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਨੇ ਹਿੰਦੀ ਭਾਸ਼ਾ ਵਿੱਚ ਜਾਰੀ ਕੀਤਾ ਹੈ। ਮੰਗਲਵਾਰ ਨੂੰ ਕੰਪਨੀ ਨੇ ਦੱਸਿਆ ਕਿ ਬਿਗ ਬਿਲਿਅਨ ਵਿਕਰੀ ਤੋਂ ਪਹਿਲਾਂ ਕੰਪਨੀ ਨੇ ਇਹ ਫ਼ੈਸਲਾ ਲਿਆ ਹੈ।

ਐਮਾਜ਼ੋਨ ਤੋਂ ਬਾਅਦ ਹੁਣ ਫ਼ਲਿਪਕਾਰਟ ਵੀ ਹਿੰਦੀ 'ਚ ਕਰਵਾਏਗੀ ਆਨਲਾਈਨ ਸ਼ਾਪਿੰਗ

ਨਵੀਂ ਦਿੱਲੀ : ਈ-ਕਾਮਰਸ ਵੈਬਸਾਈਟ ਫ਼ਲਿੱਪਕਾਰਟ ਨੇ ਭਾਰਤੀ ਗਾਹਰਾਂ ਲਈ ਇੱਕ ਨਵੀਂ ਸੇਵਾ ਸ਼ੁਰੂ ਕੀਤੀ ਹੈ, ਜਿਸ ਦੀ ਮਦਦ ਗਾਹਕ ਹੁਣ ਫ਼ਲਿਪਕਾਰਟ ਐੱਪ ਨੂੰ ਹਿੰਦੀ ਵਿੱਚ ਵਰਤ ਸਕਣਗੇ। ਭਾਰਤੀ ਬਾਜ਼ਾਰ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਨੇ ਹਿੰਦੀ ਨੂੰ ਸਪੋਰਟ ਕਰਨਾ ਸ਼ੁਰੂ ਕੀਤਾ ਹੈ। ਮੰਗਲਵਾਰ ਨੂੰ ਕੰਪਨੀ ਨੇ ਦੱਸਿਆ ਕਿ ਬਿਗ ਬਿਲਿਅਨ ਵਿਕਰੀ ਤੋਂ ਪਹਿਲਾਂ ਕੰਪਨੀ ਇਹ ਫ਼ੈਸਲਾ ਕੀਤਾ ਹੈ।

ਕੰਪਨੀ ਨੇ ਕਿਹਾ ਕਿ ਇਸ ਪੇਸ਼ਕਸ਼ ਨਾਲ ਈ-ਕਾਮਰਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਿੱਚ 20 ਕਰੋੜ ਦਾ ਵਾਧਾ ਹੋਣ ਦਾ ਅਨੁਮਾਨ ਹੈ।

ਕੰਪਨੀ ਨੇ ਇੱਕ ਅਧਿਐਨ ਤੋਂ ਬਾਅਦ ਹਿੰਦੀ ਇੰਟਰਫੇਸ ਵਿੱਚ ਮੁੱਖ ਰੂਪ ਨਾਲ ਟਿਅਰ 2 ਤੇ 3 ਸ਼ਹਿਰਾਂ ਤੋਂ ਆਨਲਾਇਨ ਆਉਣ ਵਾਲੇ ਅਤੇ ਆਪਣੀ ਮਾਤ ਭਾਸ਼ਾ ਵਿੱਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਜ਼ਰੂਰਤਾਂ ਨੂੰ ਸਮਝਣ ਵਿੱਚ ਸੌਖਾ ਹੋਵੇਗਾ।

ਫ਼ਲਿਪਕਾਰਟ ਵਿੱਚ ਕੰਜ਼ਿਉਮਰ ਐਕਸਪੀਰੀਅੰਸ਼ ਤੇ ਪਲੇਟਫ਼ਾਰਮ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਜੈਨੰਦਨ ਵੇਣੂਗੋਪਾਲ ਨੇ ਕਿਹਾ ਕਿ ਇਹ ਫ਼ੀਚਰ ਹਿੰਦੀ ਭਾਸ਼ਾ ਵਿੱਚ ਇੰਟਰਨੈੱਟ ਸਰਫ਼ਿੰਗ ਕਰਨ ਵਾਲੇ ਲੋਕਾਂ ਲਈ ਸ਼ਾਨਦਾਰ ਤਜ਼ੁਰਬਾ ਦੇਵੇਗਾ। ਕੰਪਨੀ ਨੇ ਕਿਹਾ ਕਿ ਉਸ ਨੇ ਹਿੰਦੀ ਇੰਟਰਫੇਸ ਉੱਤੇ ਗਹਿਰੀ ਖ਼ੋਜ ਕਰਨ ਤੋਂ ਬਾਅਦ ਇਸ ਤਰ੍ਹਾਂ ਕੀਤਾ ਹੈ।

ਇਹ ਵੀ ਪੜ੍ਹੋ : ਐੱਪਲ ਖੋਲ੍ਹਣ ਜਾ ਰਿਹੈ ਭਾਰਤ 'ਚ ਨਵੇਂ ਸਟੋਰ

ਫ਼ਲਿੱਪਕਾਰਟ ਦੇ ਸੀਈਓ ਕਲਿਆਣ ਕ੍ਰਿਸ਼ਨਾ ਮੂਰਤੀ ਨੇ ਕਿਹਾ ਕਿ ਇੱਕ ਘਰੇਲੂ ਕੰਪਨੀ ਹੋਣ ਕਾਰਨ ਫ਼ਲਿੱਪਕਾਰਟ ਭਾਰਤੀ ਬਾਜ਼ਾਰ ਅਤੇ ਉਸ ਦੀਆਂ ਸਾਰੀਆਂ ਬਰੀਕੀਆਂ ਨੂੰ ਵਧੀਆ ਤਰੀਕੇ ਨਾਲ ਸਮਝਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਮੂਲ ਭਾਸ਼ਾ ਸਮਰੱਥਾ ਦੇਸ਼ ਵਿੱਚ ਈ-ਕਾਮਰਸ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

ABOUT THE AUTHOR

...view details