ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ ਜਿਸ ਕਾਰਨ ਬਹੁਤ ਸਾਰੀਆਂ ਕੰਪਨੀਆਂ ਦੇ ਕਰਮਚਾਰੀ ਘਰ ਬੈਠ ਕੇ ਹੀ ਕੰਮ ਰਹੇ ਹਨ। ਕਈ ਕੰਪਨੀਆਂ ਇਸ ਨੂੰ ਪੱਕਾ ਹੀ ਲਾਗੂ ਕਰਨ ਬਾਰੇ ਸੋਚ ਰਹੀਆਂ ਹਨ।
ਮਾਈਕ੍ਰੋਸਾਫਟ, ਗੂਗਲ, ਐਮਾਜ਼ੌਨ ਵਰਗੀਆਂ ਕੰਪਨੀਆਂ ਵੀ ਵਰਕ ਫਰਾਮ ਹੋਮ ਨੂੰ ਤਰਜੀਹ ਦੇ ਰਹੀਆਂ ਹਨ। ਇੱਕ ਤਾਜ਼ਾ ਸਰਵੇਖਣ ਮੁਤਾਬਕ 74 ਫਸੀਦੀ ਕੰਪਨੀਆਂ ਦਾ ਮੰਨਣਾ ਹੈ ਕਿ ਬਿਨਾਂ ਦਫਤਰ ਆਉਣ ਤੋਂ ਕੰਮ ਕਰਨ ਦੀ ਵਿਧੀ ਉਮੀਦ ਨਾਲੋਂ ਵਧੀਆ ਨਤੀਜੇ ਦੇ ਰਹੀ ਹੈ।
ਉਹ ਇਸ ਪ੍ਰਣਾਲੀ ਨੂੰ ਸਥਾਈ ਤੌਰ 'ਤੇ ਲਾਗੂ ਕਰਨਾ ਚਾਹੁੰਦੇ ਹਨ, ਤਾਂ ਜੋ ਦਫ਼ਤਰੀ ਖਰਚਿਆਂ ਨੂੰ ਘਟਾਇਆ ਜਾ ਸਕੇ। ਇੰਨਾ ਹੀ ਨਹੀਂ ਕੰਪਨੀਆਂ ਭਵਿੱਖ ਵਿੱਚ ਕਰਮਚਾਰੀਆਂ ਨੂੰ ਸਿਰਫ ਘਰੋਂ ਹੀ ਕੰਮ ਲਈ ਭਰਤੀ ਕਰਨਗੀਆਂ।
ਦੱਸ ਦਈਏ ਕਿ ਐਪਲ, ਮਾਈਕ੍ਰੋਸਾਫਟ, ਗੂਗਲ, ਐਮਾਜ਼ੌਨ ਵਰਗੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਅਮਰੀਕਾ ਵਿੱਚ ਘਰ ਤੋਂ ਕੰਮ ਕਰਾਉਣ ਲਈ ਲੈ ਰਹੀਆਂ ਹਨ। ਟਵਿੱਟਰ ਅਤੇ ਗੂਗਲ ਨੇ ਅਗਲੇ ਹੁਕਮਾਂ ਤੱਕ ਦੁਨੀਆ ਭਰ ਦੇ ਆਪਣੇ ਕੇਂਦਰਾਂ ਵਿਚ ਇਕੋ ਪ੍ਰਣਾਲੀ ਵਿਚ ਕੰਮ ਕਰਨਾ ਜਾਰੀ ਰੱਖਣ ਦੇ ਹੁਕਮ ਜਾਰੀ ਕੀਤੇ ਹਨ।