ਕੀ ਆਮ ਬਜਟ ਕਰਦਾ ਹੈ ਆਮ ਆਦਮੀ ਦੀ ਗੱਲ - punjab news
ਸਰਕਾਰ ਦੇ ਕਈ ਦਾਅਵੇ ਹੋਏ ਝੂਠੇ ਸਾਬਤ, ਬਿੱਲ ਪੇਸ਼ ਹੋਣ ਤੋਂ ਬਾਅਦ ਸਬਜ਼ੀ-ਫ਼ੱਲ ਅਤੇ ਅਨਾਜ ਤੋਂ ਲੈਕੇ ਬੱਸ ਕਿਰਾਏ ਤੱਕ ਹੋਣਗੋ ਮਹਿੰਗੇ। ਡੀਜ਼ਲ ਤੇ ਪਟਰੋਲ ਮਹਿੰਗਾ ਹੋਣ ਕਾਰਨ ਇਨ੍ਹਾਂ ਤੇ ਚੱਲਣ ਵਾਲੀਆਂ ਫ਼ੈਕਟਰੀਆਂ ਦੇ ਉਤਪਾਦ ਵੀ ਮਹਿੰਗੇ ਹੋਣ ਦੇ ਆਸਾਰ। ਉਥੇ ਹੀ ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫ਼ਾ ਹੋਣ ਨਾਲ ਟਰੱਕਾਂ ਦਾ ਵਧੇਗਾ ਕਿਰਾਇਆ।
ਨਵੀਂ ਦਿੱਲੀ: ਬਿਲ ਪੇਸ਼ ਹੋਣ ਤੋਂ ਪਹਿਲਾਂ ਸਰਕਾਰ ਨੇ ਕਈ ਦਾਅਵੇ ਕੀਤੇ ਸੀ ਪਰ ਬਜਟ ਪੇਸ਼ੀ ਤੋਂ ਬਾਅਦ ਹਾਲਾਤ ਕੁਝ ਹੋਰ ਹੀ ਕਹਿ ਰਹੇ ਨੇ। ਡੀਜ਼ਲ ਦੀਆਂ ਕੀਮਤਾਂ 'ਚ ਦੋ ਰੁਪਏ ਪ੍ਰਤੀ ਲੀਟਰ ਵਾਧਾ ਹੋਣ ਨਾਲ ਬੱਸਾਂ ਦਾ ਕਿਰਾਇਆ ਵੱਧ ਸਕਦਾ ਹੈ। ਮੌਜੂਦਾ ਸਮੇਂ 'ਚ ਰੋੜਵੇਜ਼ ਨੂੰ ਕਿਰਾਏ ਤੋਂ ਹੋਣ ਵਾਲੀ ਆਮਦਨ ਚੋਂ 29 ਪ੍ਰਤੀਸ਼ਤ ਦਾ ਖ਼ਰਚ ਤੇਲ 'ਤੇ ਹੁੰਦਾ ਹੈ। ਉੱਧਰ ਹੀ ਵਪਾਰੀਆਂ ਦਾ ਕਹਿਣਾ ਹੈ ਕਿ ਕਿਰਾਇਆ ਵਧਣ ਕਰਕੇ ਅਨਾਜ ਅਤੇ ਸਬਜ਼ੀਆਂ ਮਹਿੰਗੀਆਂ ਹੋਣਗੀਆਂ। ਡੀਜ਼ਲ ਤੇ ਪਟਰੋਲ ਮਹਿੰਗਾ ਹੋਣ ਕਾਰਨ ਇਨ੍ਹਾਂ ਤੇ ਚੱਲਣ ਵਾਲੀਆਂ ਫ਼ੈਕਟਰੀਆਂ ਦੇ ਉਤਪਾਦ ਵੀ ਮਹਿੰਗੇ ਹੋਣਾ ਤੈਅ ਹੈ।
ਭਾਰੀ ਵਾਹਨਾਂ ਦਾ ਕਿਰਾਇਆ 5% ਤਕ ਮਹਿੰਗਾ ਹੋਣ ਨਾਲ, ਘਰੇਲੂ ਵਸਤਾਂ ਦੀਆਂ ਕੀਮਤਾਂ 8 ਤੋਂ 10 ਪ੍ਰਤੀਸ਼ਤ ਮਹਿੰਗਾ ਹੋਣ ਦੀ ਸੰਭਾਵਨਾ ਹੈ। ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫ਼ਾ ਹੋਣ ਨਾਲ ਟਰੱਕ ਆਪਰੇਟਰ ਵੀ ਟਰੱਕਾਂ ਦਾ ਕਿਰਾਇਆ ਵਧਾਉਣ ਜਾ ਰਹੇ ਹਨ, ਜਿਸ ਕਾਰਨ ਘਰ ਦੇ ਸਾਮਾਨ ਦੀ ਆਵਾਜਾਈ ਅਤੇ ਮੌਰੰਗ, ਬਾਉਲ, ਗਿੱਟੀ, ਸੀਮਿੰਟ, ਸਰੀਆ ਸਮੇਤ ਬਿਲਡਿੰਗ ਸਮੱਗਰੀ ਵੀ ਹੋ ਸਕਦੀ ਹੈ ਮਹਿੰਗੀ।