ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਣਾਂ ਜਿੱਤਣ ਤੋਂ ਬਾਅਦ ਦੁਨੀਆਂ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀਐਮ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਬੀਜੇਪੀ ਨੂੰ ਜਿੱਤਣ 'ਤੇ ਵਧਾਈ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਮੋਦੀ ਦੀ ਜਿੱਤ ਭਾਰਤ-ਅਮਰੀਕਾ ਹਿੱਸੇਦਾਰੀ ਲਈ ਵਧੀਆ ਹੈ।
ਮੋਦੀ ਦੀ ਵਾਪਸੀ ਨੂੰ ਟਰੰਪ ਨੇ ਭਾਰਤ-ਅਮਰੀਕਾ ਲਈ ਦੱਸਿਆ ਵਧੀਆ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਇਹ ਭਾਰਤ-ਅਮਰੀਕਾ ਹਿੱਸੇਦਾਰੀ ਲਈ ਵਧੀਆ ਹੈ।
ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ
ਉਨ੍ਹਾਂ ਟਵੀਟ ਕਰਦਿਆਂ ਲਿਖਿਆ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਬੀਜੇਪੀ ਨੂੰ ਚੋਣਾਂ ਵਿੱਚ ਵੱਡੀ ਜਿੱਤ ਲਈ ਵਧਾਈ। ਮੋਦੀ ਵਾਪਸੀ ਨਾਲ ਭਾਰਤ ਅਤੇ ਅਮਰੀਕਾ ਹਿੱਸੇਦਾਰੀ ਲਈ ਬਹੁਤ ਕੁੱਝ ਚੰਗਾ ਹੋਣ ਵਾਲਾ ਹੈ। ਮੈਂ ਆਪਣੇ ਮਹੱਤਵਪੂਰਨ ਕੰਮ ਕਰਨ ਲਈ ਤਿਆਰ ਹਾਂ।'