ਨਵੀਂ ਦਿੱਲੀ: ਤਿੰਨ ਤਲਾਕ ਦਾ ਮੁੱਦਾ ਪਿਛਲੇ ਕਾਫ਼ੀ ਸਮੇਂ ਤੋਂ ਦੇਸ਼ ਦੀ ਰਾਜਨੀਤੀ 'ਚ ਸਰਗਰਮ ਹੈ। ਇਸ ਨੂੰ ਲੈ ਕੇ ਦੇਸ਼ ਵਿੱਚ ਵਿਵਾਦ ਵੀ ਹੋਇਆ ਹੈ। ਹੁਣ ਸਰਕਾਰ ਨੇ ਤਿੰਨ ਤਲਾਕ ਸਬੰਧੀ ਬਿੱਲ ਨੂੰ ਲੋਕ ਸਭਾ 'ਚ ਪੇਸ਼ ਕਰ ਦਿੱਤਾ ਹੈ। ਇਸ ਬਿੱਲ ਨੂੰ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਲੋਕ ਸਭਾ 'ਚ ਪੇਸ਼ ਕੀਤਾ। ਲੋਕ ਸਭਾ ਨਾਲ ਜੁੜੀ ਕਾਰਵਾਈ ਸੂਚੀ ਮੁਤਾਬਿਕ 'ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ- 2019' ਲੋਕ ਸਭਾ 'ਚ ਪੇਸ਼ ਕੀਤਾ ਗਿਆ।
ਤਿੰਨ ਤਲਾਕ ਬਿੱਲ: ਓਵੈਸੀ ਨੇ ਕਿਹਾ- ਸੰਵਿਧਾਨ ਵਿਰੋਧੀ ਹੈ ਬਿੱਲ
ਤਿੰਨ ਤਲਾਕ 'ਤੇ ਰੋਕ ਲਗਾਉਣ ਲਈ ਅੱਜ ਸਰਕਾਰ ਵੱਲੋਂ ਲੋਕ ਸਭਾ 'ਚ ਬਿੱਲ ਪਾਸ ਕੀਤਾ ਗਿਆ। 16ਵੀਂ ਲੋਕ ਸਭਾ 'ਚ ਇਹ ਬਿੱਲ ਰਾਜ ਸਭਾ 'ਚ ਲੰਬਿਤ ਰਹਿਣ ਕਾਰਨ ਪਾਸ ਨਹੀਂ ਹੋ ਸਕਿਆ ਸੀ।
ਹਾਲਾਂਕਿ ਇਸ ਬਿੱਲ ਨੂੰ ਪੇਸ਼ ਕਰਨ ਦੌਰਾਨ ਸੰਸਦ 'ਚ ਕਾਫ਼ੀ ਹੰਗਾਮਾ ਵੀ ਹੋਇਆ। ਕਾਂਗਰਸੀ ਨੇਤਾ ਸ਼ਸ਼ੀ ਥਰੂਰ ਅਤੇ ਓਵੈਸੀ ਨੇ ਇਸ ਬਿੱਲ ਦਾ ਵਿਰੋਧ ਕੀਤਾ। ਦੱਸਣਯੋਗ ਹੈ ਕਿ ਪਿਛਲੇ ਮਹੀਨੇ 16ਵੀਂ ਲੋਕ ਸਭਾ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਇਸ ਬਿੱਲ ਦਾ ਪ੍ਰਭਾਵ ਖ਼ਤਮ ਹੋ ਗਿਆ ਸੀ ਕਿਉਂਕਿ ਇਹ ਰਾਜ ਸਭਾ 'ਚ ਪਾਸ ਨਹੀਂ ਹੋ ਪਾਇਆ ਸੀ। ਹੁਣ ਸਰਕਾਰ ਨੇ ਇੱਕ ਵਾਰ ਫ਼ਿਰ ਤੋਂ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਲੋਕ ਸਭਾ 'ਚ ਪੇਸ਼ ਕੀਤਾ ਹੈ।
ਓਵੈਸੀ ਨੇ ਕੀਤਾ ਵਿਰੋਧ
ਲੋਕ ਸਭਾ 'ਚ ਤਿੰਨ ਤਲਾਕ ਬਿੱਲ ਪਾਸ ਹੋਣ ਦੌਰਾਨ ਹੈਦਰਾਬਾਦ ਤੋਂ ਸੰਸਦ ਮੈਂਬਰ ਅਤੇ AIMIM ਦੇ ਮੁਖੀ ਓਵੈਸੀ ਨੇ ਕਿਹਾ ਕਿ ਇਹ ਬਿੱਲ ਸੰਵਿਧਾਨ ਵਿਰੋਧੀ ਹੈ। ਉਨ੍ਹਾਂ ਕਿਹਾ ਇਹ ਆਰਟੀਕਲ 14 ਅਤੇ 15 ਦਾ ਵੀ ਉਲੰਘਣ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਸਾਫ਼ ਹੈ ਕਿ ਜੇਕਰ ਕੋਈ ਸ਼ਖ਼ਸ ਇੱਕ ਸਮੇਂ 'ਚ 3 ਤਲਾਕ ਦਿੰਦਾ ਹੈ ਤਾਂ ਵਿਆਹ ਨਹੀਂ ਟੁੱਟੇਗਾ। ਉਨ੍ਹਾਂ ਕਿਹਾ ਕਿ ਬਿੱਲ ਮੁਤਾਬਿਕ ਪੁਰੁਸ਼ ਨੂੰ 3 ਸਾਲ ਜੇਲ੍ਹ ਜਾਣਾ ਪਵੇਗਾ ਤਾਂ ਮੁਸਲਿਮ ਮਹਿਲਾ ਨੂੰ ਗੁਜ਼ਾਰਾ-ਭੱਤਾ ਕੌਣ ਦੇਵੇਗਾ।