ਗੁਰਦਾਸਪੁਰ: ਲੋਕ ਸਭਾ ਚੋਣਾਂ ਖ਼ਤਮ ਹੋ ਗਈਆਂ ਹਨ। ਕਰੀਬ ਤਿੰਨ ਹਫ਼ਤੇ ਦੇ ਪ੍ਰਚਾਰ ਅਤੇ ਪੋਲਿੰਗ ਤੋਂ ਬਾਅਦ ਹੁਣ ਸਾਰੇ ਹੀ ਉਮੀਦਵਾਰ ਫੁਰਸਤ ਦੇ ਪਲ ਬਿਤਾ ਰਹੇ ਹਨ। ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਵੀ ਪਿੱਛੇ ਨਹੀਂ ਹਨ। ਉਹ ਵੀ ਆਪਣਾ ਹਲਕਾ ਛੱਡ ਕੇ ਅਚਾਨਕ ਗਾਇਬ ਹੋ ਗਏ ਹਨ। ਉਨ੍ਹਾਂ ਦੇ ਹਲਕੇ ਵਿੱਚ ਨਾ ਹੋਣ ਕਾਰਨ ਤਮਾਮ ਚਰਚਾਵਾਂ ਛਿੜ ਗਈਆਂ ਹੈ ਕਿ ਭਰੋਸਾ ਦੇਣ ਤੋਂ ਬਾਅਦ ਸੰਨੀ ਦਿਓਲ ਫ਼ਿਲਮਾਂ ਦੇ ਕੰਮ-ਕਾਜ ਲਈ ਤਾਂ ਨਹੀਂ ਚਲੇ ਗਏ।
ਗੁਰਦਾਸਪੁਰ ਹਲਕਾ ਛੱਡ ਕਿੱਥੇ ਗਏ ਸੰਨੀ ਦਿਓਲ? - vacation
ਚੋਣਾਂ ਤੋਂ ਬਾਅਦ ਤਮਾਮ ਸਿਆਸੀ ਪਾਰਟੀਆਂ ਦੇ ਉਮੀਦਵਾਰ ਫੁਰਸਤ ਦੇ ਪਲ ਬਿਤਾਅ ਰਹੇ ਹਨ। ਸੰਨੀ ਦਿਓਲ ਵੀ ਕੁਝ ਇਸੇ ਸਿਲਸਿਲੇ ਵਿੱਚ ਆਪਣੇ ਹਲਕੇ ਤੋਂ ਬਾਹਰ ਹਨ।
ਫੁਰਸਤ ਦੇ ਪਲ 'ਚ ਸੰਨੀ ਦਿਓਲ
ਸੂਤਰਾਂ ਦੇ ਮੁਤਾਬਿਕ ਸੰਨੀ ਦਿਓਲ ਹਿਮਾਚਲ ਦੀ ਵਾਦੀਆਂ ਵਿੱਚ ਆਪਣੀ ਥਕਾਨ ਮਿਟਾ ਰਹੇ ਹਨ। ਕਈ ਦਿਨਾਂ ਤੋਂ ਚੱਲ ਰਹੇ ਨਾਅਰਿਆਂ ਅਤੇ ਰੌਲੇ-ਰੱਪੇ ਤੋਂ ਮਨ ਨੂੰ ਸ਼ਾਂਤ ਕਰਨ ਲਈ ਸੰਨੀ ਦਿਓਲ ਹਿਮਾਚਲ ਗਏ ਹਨ। ਪਤਾ ਲੱਗਾ ਹੈ ਕਿ ਸੰਨੀ ਸੁਲੂ-ਮਨਾਲੀ ਵਿੱਚ ਹਨ। ਇਸ ਸਬੰਧੀ ਉਨ੍ਹਾਂ ਇੱਕ ਫ਼ੋਟੋ ਆਪਣੇ ਅਧਿਕਾਰਕ ਇੰਸਟਾਗ੍ਰਾਮ ਐਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।
Last Updated : May 21, 2019, 2:55 PM IST