ਪਟਿਆਲਾ: ਹਿੰਦੁਸਤਾਨ ਸ਼ਿਵ ਸੈਨਾ ਦੇ ਆਗੂ ਵੱਲੋਂ ਮਕਾਨ ਦੇ ਝਗੜੇ ਨੂੰ ਲੈ ਕੇ ਇੱਕ ਮਹਿਲਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਦੋਸ਼ ਪਟਿਆਲਾ ਦੇ ਸਨੌਰੀ ਅੱਡੇ ਦੀ ਰਹਿਣ ਵਾਲੀ ਇੱਕ ਔਰਤ ਵੱਲੋਂ ਹਿੰਦੁਸਤਾਨ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਰਵਿੰਦਰ ਸਿੰਗਲਾ 'ਤੇ ਲਗਾਏ ਗਏ ਹਨ।
ਸ਼ਿਵ ਸੈਨਾ ਆਗੂ 'ਤੇ ਲੱਗੇ ਮਹਿਲਾ ਨਾਲ ਕੁੱਟਮਾਰ ਕਰਨ ਦੇ ਦੋਸ਼
ਹਿੰਦੁਸਤਾਨ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਰਵਿੰਦਰ ਸਿੰਗਲਾ 'ਤੇ ਮਹਿਲਾ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ। ਪੀੜਤ ਨੇ ਕਿਹਾ ਕਿ ਸ਼ਿਵ ਸੈਨਾ ਆਗੂ ਨੇ ਮਕਾਨ ਦਾ ਕੁਝ ਹਿੱਸਾ ਖਾਲੀ ਕਰਨ ਦੀ ਧਮਕੀ ਦਿੰਦਿਆਂ ਬਦਸਲੂਕੀ ਕੀਤੀ।
ਪੀੜਤ ਔਰਤ ਨੇ ਦੱਸਿਆ ਕਿ ਉਹ ਤੇ ਉਸ ਦੀ ਭੈਣ ਘਰ ਸਨ ਜਦੋਂ ਸ਼ਿਵ ਸੈਨਾ ਆਗੂ ਆਪਣੇ ਸਾਥਈ ਨਾਲ ਉਨ੍ਹਾਂ ਦੇ ਘਰ ਵੜ ਆਇਆ ਤੇ ਉਨ੍ਹਾਂ ਨੂੰ ਮਕਾਨ ਦਾ ਕੁਝ ਹਿੱਸਾ ਖਾਲੀ ਕਰਨ ਨੂੰ ਕਿਹਾ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਪੀੜਤਾ ਨੇ ਇਹ ਵੀ ਦੋਸ਼ ਲਗਾਏ ਕਿ ਉਕਤ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਫ਼ਿਲਹਾਲ ਪੀੜਤ ਮਹਿਲਾ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਅਧੀਨ ਹੈ।
ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕੇ ਇਹ 2 ਗਵਾਂਢੀਆਂ ਦਾ ਮਕਾਨ ਦੇ ਕੁਝ ਹਿੱਸੇ ਨੂੰ ਲੈ ਕੇ ਝਗੜਾ ਹੈ ਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।