ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ SCO ਬੈਠਕ 'ਚ ਹਿੱਸਾ ਲੈਣ ਲਈ ਕਿਰਗਿਸਤਾਨ ਦੇ ਬਿਸ਼ਕੇਕ 'ਚ ਹਨ। ਜਿੱਥੇ ਪੀਐੱਮ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਬੈਠਕ ਦੌਰਾਨ ਗੱਲਬਾਤ ਕੀਤੀ। ਇਸ ਮੌਕੇ ਪੀਐੱਮ ਮੋਦੀ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਰਾਈਫ਼ਲ ਨਿਰਮਾਣ ਇਕਾਈ ਦੇ ਸਮਰਥਨ ਲਈ ਰੂਸ ਦਾ ਧੰਨਵਾਦ ਕੀਤਾ ਹੈ।
SCO Summit 2019: ਰਾਸ਼ਟਰਪਤੀ ਪੁਤਿਨ ਨੂੰ ਮਿਲੇ ਪੀਐੱਮ ਮੋਦੀ - vladimir putin
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਕੋਰਪੋਰੇਸ਼ਨ ਸੰਘਠਨ ਦੀ ਬੈਠਕ 'ਚ ਹਿੱਸਾ ਲੈਣ ਲਈ ਕਿਰਗਿਸਤਾਨ ਦੇ ਬਿਸ਼ਕੇਕ 'ਚ ਹਨ। ਇਸ ਦੌਰਾਨ ਉਨ੍ਹਾਂ ਰੂਸ ਦੇ ਰਾਸ਼ਟਰਪਤੀ ਦਾ ਅਮੇਠੀ 'ਚ ਰਾਈਫ਼ਲ ਨਿਰਮਾਣ ਇਕਾਈ ਦੇ ਸਮਰਥਨ ਲਈ ਧੰਨਵਾਦ ਵੀ ਕੀਤਾ।
ਪੀਐੱਮ ਮੋਦੀ ਨੇ ਕੀਤੀ ਪੁਤਿਨ ਨਾਲ ਮੁਲਾਕਾਤ
ਇਸ ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੇਰੀ ਚੋਣਾਂ 'ਚ ਹੋਈ ਭਵਿੱਖਵਾਣੀ ਵੀ ਸੱਚ ਹੋ ਗਈ। ਤੁਹਾਡੇ ਵਰਗੇ ਪੁਰਾਣੇ ਦੋਸਤ ਦੇ ਵਿਸ਼ਵਾਸ ਨਾਲ ਮੈਨੂੰ ਤਾਕਤ ਮਿਲੀ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਇਸ ਗੱਲ ਲਈ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਆਪਣੇ ਸਭ ਤੋਂ ਵੱਡੇ ਸਨਮਾਨ 'ਆਰਡਰ ਆਫ਼ ਸੇਂਟ ਐਂਡ੍ਰਿਊ' ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਮੀਟਿੰਗ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੈਠਕ ਹੋਈ।