ਪੈਰਿਸ ਦੇ 800 ਸਾਲਾ ਪੁਰਾਣੇ ਚਰਚ 'ਚ ਲੱਗੀ ਅੱਗ
ਪੈਰਿਸ ਦੇ 800 ਸਾਲਾ ਪੁਰਾਣੇ ਕੈਥੇਡਰਲ ਨੋਟਰੇ ਡੈਮੇ ਚਰਚ 'ਚ ਬਿਲਡਿੰਗ 'ਚ ਚੱਲ ਰਹੇ ਕੰਮ ਕਰਕੇ ਅੱਗ ਲੱਗ ਗਈ। ਫਰਾਂਸ ਦੇ ਰਾਸ਼ਟਰਪਤੀ ਨੇ ਅੱਗ ਲੱਗਣ ਕਾਰਨ ਰਾਸ਼ਟਰੀ ਟੀਵੀ ਦਾ ਸੰਬੋਧਨ ਰੱਦ ਕਰ ਦਿੱਤਾ। ਰਾਸ਼ਟਰਪਤੀ ਮੈਕਰੋਨ ਨੇ ਹਾਦਸੇ ਦੀ ਜਾਣਕਾਰੀ ਲੈਣ ਲਈ ਪੁਲਿਸ ਪ੍ਰਸ਼ਾਸ਼ਨ ਦੀ ਮੀਟਿੰਗ ਬੁਲਾਈ ਹੈ।
ਪੈਰਿਸ: 800 ਸਾਲਾ ਪੁਰਾਣੇ ਕੈਥੇਡਰਲ ਨੋਟਰੇ ਡੈਮੇ ਚਰਚ 'ਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬਿਲਡਿੰਗ 'ਚ ਚੱਲ ਰਹੇ ਕੰਮ ਕਰਕੇ ਅੱਗ ਲੱਗੀ। ਜ਼ਿਕਰਯੋਗ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਫਰਾਂਸ ਦੇ ਰਾਸ਼ਟਰੀ ਟੀਵੀ 'ਤੇ ਯੈਲੋ ਵੈਸਟ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਸੰਬੋਧਿਤ ਕਰਨ ਜਾ ਰਹੇ ਸਨ ਪਰ ਚਰਚ 'ਚ ਅੱਗ ਲੱਗਣ ਕਾਰਨ ਉਨ੍ਹਾਂ ਨੇ ਇਹ ਸੰਬੋਧਨ ਰੱਦ ਕਰ ਦਿੱਤਾ। ਰਾਸ਼ਟਰਪਤੀ ਮੈਕਰੋਨ ਨੇ ਹਾਦਸੇ ਦੀ ਜਾਣਕਾਰੀ ਲੈਣ ਲਈ ਪੁਲਿਸ ਪ੍ਰਸ਼ਾਸ਼ਨ ਦੀ ਅਹਿਮ ਮੀਟਿੰਗ ਬੁਲਾਈ ਹੈ।
ਅੱਗ ਕੈਥਡਰਲ ਚਰਚ ਦੇ ਸਭ ਤੋਂ ਉੱਤੇ ਵਾਲੇ ਹਿੱਸੇ 'ਚ ਲੱਗੀ ਜਿਸ ਨਾਲ ਧੂੰਆ ਪੂਰੇ ਸ਼ਹਿਰ 'ਚ ਫੈਲ ਗਿਆ ਹੈ। ਦੱਸਣਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਕੈਥੇਡਰਲ ਨੋਟਰੇ ਡੈਮੇ ਚਰਚ ਪੈਰਿਸ ਦੀ ਸਭ ਤੋਂ ਮਹੱਤਪੂਰਣ ਚਰਚ ਮੰਨੀ ਜਾਂਦੀ ਹੈ। ਕੈਥਡਰਲ ਚਰਚ ਦਾ ਨਿਰਮਾਣ 1200 ਈਸਵੀ 'ਚ ਹੋਇਆ ਸੀ ਅਤੇ ਹੁਣ ਇਸ ਚਰਚ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਦੇ ਚੱਲਦੇ ਅੱਗ ਲੱਗ ਗਈ।
ਇਸ ਘਟਨਾ ਨੂੰ ਲੈ ਕੇ ਲੋਕਾਂ 'ਚ ਸਨਸਨੀ ਫੈਲ ਗਈ ਹੈ। ਫਾਇਰ ਬ੍ਰਿਗੇਡ ਦੀ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।