ਲੀਡਸ: ਪਾਕਿਸਤਾਨ ਨੇ ਸ਼ਨੀਵਾਰ ਨੂੰ ਵਿਸ਼ਵ ਕੱਪ-2019 ਦੇ ਇੱਕ ਰੋਮਾਂਚਕ ਮੈਚ 'ਚ ਅਫ਼ਗਾਨਿਸਤਾਨ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਅਫ਼ਗਾਨਿਸਤਾਨ ਨੇ ਪਾਕਿਸਤਾਨ ਨੂੰ 228 ਦੌੜਾਂ ਦਾ ਟੀਚਾ ਦਿੱਤਾ ਸੀ। ਪਾਕਿਸਤਾਨ ਨੇ ਇਸ ਟੀਚੇ ਨੂੰ 49.3 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ ਕਰ ਲਿਆ। ਪਾਕਿਸਤਾਨ ਵੱਲੋਂ ਇਮਾਦ ਵਸੀਮ ਨੇ 49 ਦੌੜਾਂ ਬਣਾ ਕੇ ਮੈਚ ਜਿਤਾਉ ਪਾਰੀ ਖੇਡੀ। ਵਸੀਮ ਦੇ ਅਲਾਵਾ ਬਾਬਰ ਆਜਮ ਨੇ 45 ਅਤੇ ਇਮਾਮ-ਉਲ-ਹਕ ਨੇ 36 ਦੌੜਾਂ ਬਣਾਇਆਂ।
ਵਿਸ਼ਵ ਕੱਪ-2019: ਅਫ਼ਗਾਨਿਸਤਾਨ ਨੂੰ ਹਰਾਉਣ ਤੋਂ ਬਾਅਦ ਪਾਕਿਸਤਾਨ ਦੀਆਂ ਉਮੀਦਾਂ ਕਾਇਮ
ਪਾਕਿਸਤਾਨ ਨੇ ਅਫ਼ਗਾਨਿਸਤਾਨ ਨੂੰ ਹਰਾ ਕੇ ਵਿਸ਼ਵ ਕੱਪ-2019 'ਚ ਆਪਣੀ ਉਮੀਦਾਂ ਨੂੰ ਕਾਇਮ ਰੱਖਿਆ ਹੈ। ਹੁਣ ਪਾਕਿਸਤਾਨ ਦੀਆਂ ਉਮੀਦਾਂ ਭਾਰਤ 'ਤੇ ਵੀ ਟੀਕਿਆਂ ਹੋਈਆਂ ਹਨ।
ਫ਼ੋਟੋ
ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਕਰਨ ਆਈ ਅਫ਼ਗਾਨਿਸਤਾਨ ਦੀ ਟੀਮ ਨੇ ਨਿਰਧਾਰਿਤ ਓਵਰਾਂ 'ਚ 227 ਦੌੜਾਂ ਬਣਾਇਆਂ। ਅਫ਼ਗਾਨਿਸਤਾਨ ਵੱਲੋਂ ਅਸਗਰ ਅਫ਼ਗਾਨ ਅਤੇ ਨਜੀਬੁੱਲਾਹ ਜਦਰਾਂ ਨੇ 42-42 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਸ਼ਾਹੀਨ ਅਫ਼ਰੀਦੀ ਨੇ 4 ਵਿਕਟਾਂ ਲਈਆਂ। ਹੈਡਿੰਗਲੀ ਦੇ ਮੈਦਾਨ ਵਿੱਚ ਖੇਡੇ ਗਏ ਇਸ ਮੈਚ ਪਾਕਿਸਤਾਨ ਦੀ ਸ਼ੁਰੂਆਤ ਖ਼ਰਾਬ ਰਹੀ ਸੀ ਪਰ ਅਫ਼ਗਾਨਿਸਤਾਨ ਦੀ ਖ਼ਰਾਬ ਫ਼ੀਲਡਿੰਗ ਕਾਰਨ ਮੈਚ ਪਾਕਿਸਤਾਨ ਨੇ ਜਿੱਤ ਲਿਆ। ਇਸ ਜਿੱਤ ਨਾਲ ਹੁਣ ਪਾਕਿਸਤਾਨ ਦੀ ਸੈਮੀਫਾਈਨਲ ਚ ਪੁੱਜਣ ਦੀਆਂ ਉਮੀਦ ਬਾਕੀ ਬਚੀ ਹੈ।