ਅੰਮ੍ਰਿਤਸਰ ਤੋਂ ਟਿਕਟ ਨਾ ਮਿਲਣ 'ਤੇ ਇਹ ਬੋਲੀ ਨਵਜੋਤ ਕੌਰ ਸਿੱਧੂ - amritsar
ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਦੀ ਟਿਕਟ ਨਾ ਮਿਲਣ 'ਤੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਦੁਸਹਿਰੇ ਵਾਲੀ ਘਟਨਾ ਕਾਰਨ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਨਹੀਂ ਦਿੱਤਾ ਗਿਆ।
ਨਵਜੋਤ ਕੌਰ ਸਿੱਧੂ
ਕਾਂਗਰਸ ਦੇ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਤੋਂ ਟਿਕਟ ਨਹੀਂ ਮਿਲਣ 'ਤੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅੰਮ੍ਰਿਤਸਰ ਤੋਂ ਇਲਾਵਾ ਹੋਰ ਕਿਸੇ ਵੀ ਸੀਟ ਬਾਰੇ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਆਸ਼ਾ ਕੁਮਾਰੀ ਨੇ ਮੈਨੂੰ ਅੰਮ੍ਰਿਤਸਰ ਦੀ ਚੋਣ ਟਿਕਟ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਦੁਸਹਿਰੇ ਦੀ ਘਟਨਾ ਨੇ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਮੇਰੀ ਘਰੇਲੂ ਸੀਟ ਹੈ। ਮੈਨੂੰ ਬਠਿੰਡਾ ਵਿੱਚ ਕੋਈ ਜਾਣਦਾ ਹੀ ਨਹੀਂ ਤਾਂ ਮੈਂ ਉੱਥੋਂ ਚੋਣਾਂ ਕਿਉਂ ਲੜਾਂ?