ਮੁੰਬਈ: ਮੈਡੀਕਲ ਦੀ ਵਿਦਿਆਰਥਣ ਪਾਇਲ ਤਡਵੀ ਵੱਲੋਂ ਕੀਤੀ ਗਈ ਖੁਦਕੁਸ਼ੀ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਆਰੋਪੀ ਡਾਕਟਰ ਭਕਤੀ ਮੇਹਰਾ, ਹੇਮਾ ਆਹੂਜਾ ਅਤੇ ਅੰਕਿਤਾ ਖੰਡੇਲਵਾਲ ਹਨ। ਪੁਲਿਸ ਨੇ ਭਕਤੀ ਮੇਹਰਾ ਨੂੰ ਬੀਤੇ ਮੰਗਲ ਵਾਰ ਕਾਬੂ ਕੀਤਾ ਸੀ। ਇਸ ਮਾਮਲੇ ਦੇ ਬਾਕੀ ਦੋਵੇ ਆਰੋਪੀਆਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਆਖ਼ਰਕਾਰ ਬੁਧਵਾਰ ਨੂੰ ਇਹ ਆਰੋਪੀ ਪੁਲਿਸ ਅੜਿੱਕੇ ਚੜ ਹੀ ਗਏ। ਪਾਇਲ ਨੇ 22 ਮਈ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਬੀਵਾਈਐੱਲ ਨਾਇਰ ਹਸਪਤਾਲ ਵਿਖੇ ਕਮਰੇ ਵਿੱਚ ਫਾਹਾ ਲਾ ਆਤਮ ਹੱਤਿਆ ਕਰ ਲਈ ਸੀ।
ਪਰਿਵਾਰ ਨੇ ਹਸਪਤਾਲ ਦੇ 3 ਡਾਕਟਰਾਂ 'ਤੇ ਆਰੋਪ ਲਗਾਇਆ ਸੀ ਕਿ ਡਾਕਟਰਾਂ ਵੱਲੋਂ ਪਾਇਲ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਉਸ ਨਾਲ ਅਪਮਾਨਜਨਕ ਰਵੱਈਆ ਅਖ਼ਤਿਆਰ ਕੀਤਾ ਜਾਂਦਾ ਸੀ। ਤਡਵੀ ਮੁਸਲੀਮ ਭਾਈਚਾਰੇ ਨਾਲ ਸਬੰਧਤ ਹਨ।