ਬਰਮਿੰਘਮ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਵਿਸ਼ਪ ਕੱਪ ਦੇ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 314 ਦੌੜਾਂ ਬਣਾਈਆਂ ਹਨ। ਬੰਗਲਾਦੇਸ਼ ਨੂੰ 315 ਦੌੜਾਂ ਦਾ ਟੀਚਾ ਮਿਲਿਆ ਹੈ। ਭਾਰਤ ਵੱਲੋਂ ਇੱਕ ਵਾਰ ਫ਼ਿਰ ਰੋਹਿਤ ਸ਼ਰਮਾ ਨੇ 104 ਦੌੜਾਂ ਬਣਾਈਆਂ। ਕੇ.ਐਲ. ਰਾਹੁਲ ਨੇ ਵੀ 77 ਦੌੜਾਂ ਬਣਾਈਆਂ। ਵਿਸ਼ਵ ਕੱਪ 'ਚ ਆਪਣਾ ਦੂਜਾ ਮੈਚ ਖੇਡ ਰਹੇ ਰਿਸ਼ਭ ਪੰਤ ਨੇ 48 ਦੌੜਾਂ ਬਣਾਈਆਂ। ਉੱਥੇ ਹੀ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਖੇਡ ਰਹੇ ਦਿਨੇਸ਼ ਕਾਰਤਿਕ ਨੇ 8 ਦੌੜਾਂ ਬਣਾਈਆਂ।
ICC World Cup 2019: ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 315 ਦੌੜਾਂ ਦਾ ਟੀਚਾ - BANGLADESH
ਭਾਰਤ ਨੇ ਵਿਸ਼ਵ ਕੱਪ ਦੇ 40ਵੇਂ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 314 ਦੌੜਾਂ ਬਣਾਈਆਂ ਹਨ। ਇਸ ਮੈਚ ਵਿੱਚ ਇੱਕ ਵਾਰ ਫ਼ਿਰ ਰੋਹਿਤ ਸ਼ਰਮਾ ਨੇ ਸੈਂਕੜਾ ਲਗਾਇਆ ਹੈ।
ਫ਼ੋਟੋ
ਬੰਗਲਾਦੇਸ਼ ਵੱਲੋਂ ਮੁਸਤਾਫਿਜ਼ੁਰ ਰਹਿਮਾਨ ਨੇ 5 ਵਿਕਟਾਂ ਲਈਆਂ। ਸ਼ਾਕਿਬ, ਰੁਬਲ ਹੁਸੈਨ ਅਤੇ ਸੌਮਿਆ ਸਰਕਾਰ ਨੇ 1-1 ਵਿਕਟ ਲਏ। ਇਹ ਮੈਚ ਜਿੱਤਣ ਦੇ ਨਾਲ ਹੀ ਭਾਰਤ ਸਿੱਧਾ ਵਿਸ਼ਵ ਕੱਪ ਦੇ ਸੈਮੀਫ਼ਾਈਨਲ 'ਚ ਪਹੁੰਚ ਜਾਵੇਗਾ। ਭਾਰਤ ਆਪਣਾ ਪਿਛਲਾ ਮੈਚ ਇੰਗਲੈਂਡ ਤੋਂ ਹਾਰ ਗਿਆ ਸੀ, ਜਿਸ ਤੋਂ ਬਾਅਦ ਸੈਮੀਫ਼ਾਈਨਲ ਦਾ ਗਣਿਤ ਹੋਰ ਉਲਝ ਗਿਆ। ਭਾਰਤ 11 ਅੰਕਾਂ ਨਾਲ ਪੁਆਇੰਟ ਟੇਬਲ 'ਤੇ ਦੂਸਰੇ ਸਥਾਨ 'ਤੇ ਹੈ।