ਸ੍ਰੀ ਨਗਰ: ਕਰੀਬ ਦੋ ਦਹਾਕਿਆਂ ਤੋਂ ਬਾਅਦ ਕਸ਼ਮੀਰੀ ਇਨਾਇਤ ਫ਼ਾਰੂਕ ਲੜਕੀ ਨੇ ਕੌਮੀ ਪੱਧਰ 'ਤੇ ਸੀਨੀਅਰ ਹਾਕੀ ਚੈਂਪੀਅਨਸ਼ਿਪ 'ਚ ਹਿੱਸਾ ਲੈ ਕੇ ਇਤਿਹਾਸ ਰਚ ਦਿੱਤਾ ਹੈ। ਇਹ ਚੈਂਪੀਅਨਸ਼ਿਪ ਹਾਕੀ ਇੰਡੀਆ ਅਤੇ ਜੰਮੂ-ਕਸ਼ਮੀਰ ਹਾਕੀ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ 'ਤੇ ਕਰਵਾਈ ਗਈ ਸੀ। ਸ੍ਰੀ ਨਗਰ ਦੇ ਸਰਕਾਰੀ ਵੁਮਨ ਕਾਲਜ 'ਚ ਆਖ਼ਰੀ ਸਾਲ ਦੀ ਵਿਦਿਆਰਥੀ ਇਨਾਇਤ ਫ਼ਾਰੂਕ ਬੜਗਾਓਂ ਜ਼ਿਲ੍ਹੇ ਦੀ ਰਹਿਣ ਵਾਲੀ ਹੈ।
ਕਸ਼ਮੀਰ ਦੀ ਇਨਾਇਤ ਨੇ ਕੌਮੀ ਪੱਧਰ 'ਤੇ ਖੇਡੀ ਹਾਕੀ, ਅਜਿਹਾ ਕਰਨ ਵਾਲੀ ਕਸ਼ਮੀਰ ਦੀ ਪਹਿਲੀ ਕੁੜੀ
ਕਸ਼ਮੀਰ ਦੀ ਇਨਾਇਤ ਨੇ ਕੌਮੀ ਪੱਧਰ ਹਾਕੀ ਖੇਡ ਕੇ ਸਮਾਜ ਦੇ ਬੰਦਿਸ਼ਾਂ ਨੂੰ ਤੋੜ ਦਿੱਤਾ ਹੈ। ਉਹ ਅਜਿਹਾ ਕਰਨ ਵਾਲੀ ਕਸ਼ਮੀਰ ਦੀ ਪਹਿਲੀ ਲੜਕੀ ਹੈ। ਸ੍ਰੀ ਨਗਰ ਦੇ ਬੜਗਾਓਂ ਦੀ ਰਹਿਣ ਵਾਲੀ ਇਨਾਇਤ ਸ੍ਰੀ ਨਗਰ ਦੇ ਹਾਕੀ ਖਿਡਾਰੀਆਂ ਲਈ ਪ੍ਰੇਰਨਾ ਬਣ ਗਈ ਹੈ।
ਇਨਾਇਤ ਫ਼ਾਰੂਕ
ਮੱਧ ਵਰਗੀ ਪਰਿਵਾਰ ਦੀ ਇਨਾਇਤ ਹਾਕੀ ਟੂਰਨਾਮੈਂਟ ਖੇਡਣ ਤੋਂ ਬਾਅਦ ਸੂਬੇ ਦੇ ਹਾਕੀ ਖਿਡਾਰੀਆਂ ਲਈ ਪ੍ਰੇਰਨਾ ਬਣ ਗਈ ਹੈ। ਇਨਾਇਤ ਦਾ ਕਹਿਣਾ ਹੈ ਕਿ ਕਾਲਜ ਤੋਂ ਪਹਿਲਾਂ ਖੇਡ ਵਿੱਚ ਜਾਣਾ ਉਸਦੇ ਲਈ ਬੇਹੱਦ ਮੁਸ਼ਕਲ ਸੀ। ਇਨਾਇਤ ਨੇ ਦੱਸਿਆ ਕਿ ਸਕੂਲ ਅਤੇ ਉਸਦੇ ਘਰ ਤੋਂ ਕੋਈ ਸਹਿਯੋਗ ਨਹੀਂ ਮਿਲਿਆ। ਜਦੋਂ ਉਸਨੇ ਕਾਲਜ 'ਚ ਵੱਖ-ਵੱਖ ਖੇਡਾਂ ਦੇਖੀਆਂ ਤਾਂ ਉਨ੍ਹਾਂ ਵਿੱਚੋਂ ਇੱਕ ਖੇਡ ਹਾਕੀ ਨੇ ਉਸਨੂੰ ਖੇਡਣ ਲਈ ਪ੍ਰੇਰਿਤ ਕੀਤਾ। ਉਸਨੇ ਦੱਸਿਆ ਕਿ ਕਾਲਜ 'ਚ ਆ ਕੇ ਹੀ ਉਸਨੇ ਹਾਕੀ ਖੇਡਣਾ ਸ਼ੁਰੂ ਕੀਤਾ।